ਗੜ੍ਹਦੀਵਾਲਾ, 20 ਜੁਲਾਈ (ਚੱਗਰ)-ਮਾਨਵਤਾ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਂਦਿਆਂ ਲੋਕਾਂ ਦੀ ਸਹੂਲਤ ਲਈ ਜੰਜ ਘਰ ਸ਼ਿਵਾਲਿਆ ਮੰਦਰ ਗੜ੍ਹਦੀਵਾਲਾ ਵਿਖੇ ਮੁਫਤ ਫਿਜੀਓਥ੍ਰੈਪੀ ਕੈਂਪ ਲਗਾਇਆ ਗਿਆ | ਜਿਸ ਦੌਰਾਨ ਲਗਪਗ 138 ਦੇ ਕਰੀਬ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਉਨ੍ਹਾਂ ਦੇ ਜੋੜਾਂ ਦੇ ਦਰਦ, ਸਰਵਾਈਕਲ ਅਤੇ ਮਾਸਪੇਸ਼ੀਆਂ ਦੇ ਦਰਦ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਸੰਬੰਧੀ ਸੋਸਾਇਟੀ ਦੇ ਡਾਇਰੈਕਟਰ ਕਮਲ ਸੇਠ ਆਸਟ੍ਰੇਲੀਆ, ਚੇਅਰਮੈਨ ਰੁਪਿੰਦਰ ਸਿੰਘ, ਪ੍ਰਧਾਨ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਸਮੇਂ 'ਚ ਲੋਕ ਜੋੜਾਂ ਦੇ ਦਰਦ, ਸਰਵਾਈਕਲ ਅਤੇ ਮਾਸਪੇਸ਼ੀਆਂ ਦੇ ਦਰਦਾਂ ਨਾਲ ਬਹੁਤ ਜਿਆਦਾ ਜੂਝ ਰਹੇ ਹਨ ਅਤੇ ਅਨੇਕਾਂ ਦਵਾਈਆਂ ਖਾ ਕੇ ਵੀ ਇਸ ਬਿਮਾਰੀ ਤੋਂ ਨਿਜਾਤ ਨਹੀਂ ਪਾ ਰਹੇ | ਇਸ ਲਈ ਮਾਨਵਤਾ ਵੈੱਲਫੇਅਰ ਸੁਸਾਇਟੀ ਵਲੋਂ ਲਗਾਏ ਗਏ ਇਸ ਕੈਂਪ ਦੌਰਾਨ ਡਾ: ਪੰਕਜ ਆਦੀਆ, ਡਾ. ਪਰਮੀਤ ਸਿੰਘ, ਡਾ: ਜਸਪ੍ਰੀਤ ਕੌਰ, ਡਾ: ਗੌਰਵ, ਡਾ: ਸ਼ਰੇਆ, ਡਾ. ਸਹਿਜ ਰਾਏ, ਡਾ. ਪ੍ਰਭਜੋਤ ਸਿੰਘ ਆਦਿ ਦੀ ਟੀਮ ਵਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਨੂੰ ਸਹੂਲੀਅਤ ਪ੍ਰਦਾਨ ਕੀਤੀ ਗਈ | ਇਸ ਮੌਕੇ ਪ੍ਰੈਜੀਡੈਂਟ ਦਰਸ਼ਨ ਲਾਲ ਤੇ ਦਿਨੇਸ਼ ਕੁਮਾਰ, ਸਤਕਾਰ, ਸੁਨੀਲ ਦੱਤ, ਅਨਿਲ ਗੁਪਤਾ, ਜਤਿੰਦਰ ਸ਼ਰਮਾ, ਪਰਦੀਪ ਰੇਹਾਨ, ਨਰੇਸ਼ ਸੇਠ, ਮਾਸਟਰ ਮਨੋਜ, ਜੇ.ਕੇ. ਸ਼ਰਮਾ, ਜੇ. ਕੇ ਅਰੋੜਾ, ਮੀਨਾ ਕੁਮਾਰੀ, ਅਨਿਲ ਕੁਮਾਰ ਗੁਪਤਾ, ਨਰੇਸ਼ ਸੇਠ, ਸੰਦੀਪ, ਅਮਨਦੀਪ, ਸ਼ਿਵ ਸ਼ੰਕਰ ਆਦਿ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ |