ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)-ਡਾਂਸ ਵਿਜ਼ਨ ਸੰਸਥਾ ਵਲੋਂ ਮੁੱਖ ਸੰਚਾਲਕਾ ਸ਼ਾਇਨਾ ਪਰਮਾਰ ਦੀ ਅਗਵਾਈ 'ਚ ਹੁਸ਼ਿਆਰਪੁਰ ਵਿਖੇ 'ਤੀਆਂ ਤੀਜ ਦੀਆਂ' ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਧ-ਚੜ੍ਹ ਕੇ ਮੁਟਿਆਰਾਂ ਤੇ ਵਿਆਹੁਤਾ ਔਰਤਾਂ ਨੇ ਹਿੱਸਾ ਲਿਆ ਅਤੇ ਗਿੱਧਾ ਤੇ ਹੋਰ ਲੋਕ ਨਾਚ ਪੇਸ਼ ਕੀਤੇ ਗਏ | ਇਸ ਮੌਕੇ ਜੂਨੀਅਰ ਵਰਗ 'ਚ ਮਿਸ ਤੀਜ ਨਾਇਸ਼ਾ, ਮਿਸ ਪੰਜਾਬਣ ਨਾਇਰਾ, ਸੀਨੀਅਰ ਵਰਗ 'ਚ ਪ੍ਰਭਜੋਤ ਨੂੰ ਮਿਸ ਤੀਜ ਅਤੇ ਧਰੁਵਿਕਾ ਨੂੰ ਮਿਸ ਪੰਜਾਬਣ ਚੁਣਿਆ ਗਿਆ | ਇਸੇ ਤਰ੍ਹਾਂ ਪਰੰਪਰਾ ਐਵਾਰਡ ਊਸ਼ਾ ਅਤੇ ਨਾਇਰਾ ਨੂੰ ਦਿੱਤਾ ਗਿਆ, ਜਦਕਿ ਆਰਤੀ, ਸ਼ਵੇਤਾ ਅਤੇ ਸ਼ੀਤਲ ਨੇ ਵਧੀਆ ਪੇਸ਼ਕਾਰੀ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ | ਇਸ ਮੌਕੇ ਮੈਡਮ ਸ਼ਾਇਨਾ ਪਰਮਾਰ ਨੇ ਤੀਆਂ ਦੇ ਤਿਉਹਾਰ ਸਬੰਧੀ ਦੱਸਿਆ | ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਮਨਾਉਣ ਦਾ ਮੰਤਵ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ | ਇਸ ਮੌਕੇ ਰੁਬੀਨਾ ਸੋਢੀ ਤੇ ਸਪਨਾ ਸੂਦ ਨੇ ਜੱਜ ਦੀ ਭੂਮਿਕਾ ਨਿਭਾਈ | ਇਸ ਮੌਕੇ ਕੁਲਦੀਪ, ਸਿਮਰਨ, ਹਰਮਨ, ਨੀਤਿਕਾ, ਮਨੀਸ਼ਾ, ਸਮਿਤਾ, ਤਰੀਸ਼ਾ, ਆਰਤੀ, ਪ੍ਰਭਦੀਪ, ਕ੍ਰਿਸ਼ਨਾ ਪਰਮਾਰ, ਇਸ਼ਾ, ਦੀਕਸ਼ਾ, ਜੀਆ, ਸ਼ਵੇਤਾ, ਦਿਸ਼ਾ, ਗੁਰਪ੍ਰੀਤ, ਸ਼ਸ਼ੀ, ਅਰਚਨਾ, ਭਵਜੀਤ, ਕਮਲ, ਮੋਨਿਕਾ, ਸੁਮਨ ਆਦਿ ਹਾਜ਼ਰ ਸਨ |