29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਬੈਂਸ ਅਵਾਨ ਵਿਚ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅਜੀਤ ਡੈਸਕ 19-07-2025
ਮਿਆਣੀ, 18 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਬੈਂਸ ਅਵਾਨ ਵਿਖੇ ਬੀਤੀ ਸ਼ਾਮ ਇਕ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਮਿ੍ਤਕ ਲੜਕੀ ਦੀ ਪਹਿਚਾਣ ਪ੍ਰੀਤੀ ਪੁੱਤਰੀ ਨਿਰਮਲ ਕੁਮਾਰ ਵਜੋਂ ਹੋਈ ਹੈ | ਟਾਂਡਾ ਪੁਲਿਸ ਨੇ ਇਸ ਸਬੰਧੀ ਮਿ੍ਤਕਾ ਦੇ ਪਿਤਾ ਨਿਰਮਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਹੈ | ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿਚ ਪ੍ਰੀਤੀ ਦੇ ਪਿਤਾ ਨਿਰਮਲ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਬੇਗੋਵਾਲ ਸਥਿਤ ਇਕ ਕੱਪੜਿਆਂ ਦੀ ਦੁਕਾਨ 'ਤੇ ਸੇਲਸ ਵੁਮੈਨ ਵਜੋਂ ਕੰਮ ਕਰਦੀ ਸੀ | ਬੀਤੀ ਸ਼ਾਮ ਜਦੋਂ ਉਹ ਆਪਣੀ ਡਿਊਟੀ ਤੋਂ ਵਾਪਸ ਆਈ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਕਾਰਨ ਉਸ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ |

ਪਿਛਲੀ ਖ਼ਬਰ ਉਪ ਚੋਣ 'ਚ 19 ਪਿੰਡਾਂ ਦੇ ਪੰਚਾਂ ਲਈ 22 ਤੇ 1 ਸਰਪੰਚ ਲਈ 2 ਨਾਮਜ਼ਦਗੀਆਂ ਦਾਖ਼ਲ <br/> ਅਗਲੀ ਖ਼ਬਰ ਪੱਟੀ ਵਿਖੇ ਅੱਜ ਹੋਵੇਗੀ 'ਸੰਵਿਧਾਨ ਬਚਾਓ ਰੈਲੀ'-ਹਰਮਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।