29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਉਪ ਚੋਣ 'ਚ 19 ਪਿੰਡਾਂ ਦੇ ਪੰਚਾਂ ਲਈ 22 ਤੇ 1 ਸਰਪੰਚ ਲਈ 2 ਨਾਮਜ਼ਦਗੀਆਂ ਦਾਖ਼ਲ <br/>

ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਉਪ-ਚੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਪਿ੍ੰ. ਮਨਜੀਤ ਸਿੰਘ, ਸਹਾਇਕ ਡਾ.ਹਰਪ੍ਰੀਤ ਸਿੰਘ ਤੇ ਹੋਰ | ਤਸਵੀਰ : ਗੁਰਨਾਮ ਸਟੂਡੀਓ <br/> 19-07-2025
ਮਾਹਿਲਪੁਰ, 18 ਜੁਲਾਈ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਜਾਰੀ ਸ਼ਡਿਊਲ ਅਨੁਸਾਰ ਗ੍ਰਾਮ ਪੰਚਾਇਤਾਂ ਵਿਚ ਖਾਲੀ ਅਹੁਦਿਆਂ ਲਈ ਉਪ ਚੋਣ 27 ਜੁਲਾਈ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ ਜਿਸ ਤਹਿਤ ਬਲਾਕ ਮਾਹਿਲਪੁਰ 'ਚ ਪੈਂਦੇ 19 ਪਿੰਡਾਂ ਦੇ ਲਈ ਪੰਚ ਅਤੇ ਇੱਕ ਪਿੰਡ ਲਈ ਸਰਪੰਚ ਵਲੋਂ ਨਾਮਜ਼ਦਗੀਆਂ ਭਰੀਆਂ ਜਾਣੀਆ ਸੀ ਜਿਨ੍ਹਾਂ 'ਚੋਂ 6 ਪਿੰਡਾਂ ਦੇ ਖਾਲੀ ਪੰਚਾਂ ਦੇ ਅਹੁਦਿਆਂ ਲਈ ਕਿਸੇ ਵੀ ਵਿਅਕਤੀ ਵਲੋਂ ਕੋਈ ਦਿਲਚਸਪੀ ਨਾ ਲੈ ਦੇ ਹੋਏ ਨਾਮਜ਼ਦਗੀਆਂ ਨਹੀ ਭਰੀਆਂ | ਜਾਣਕਾਰੀ ਅਨੁਸਾਰ ਰਿਟਰਨਿੰਗ ਅਫ਼ਸਰ ਪਿ੍ੰ. ਮਨਜੀਤ ਸਿੰਘ, ਸਹਾਇਕ ਡਾ.ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਮਾਹਿਲਪੁਰ 'ਚ ਪੈਂਦੇ 149 ਪਿੰਡਾਂ ਦੀਆਂ ਪੰਚਾਇਤਾਂ 'ਚੋ ਕਿਸੇ ਕਾਰਨ 19 ਪਿੰਡਾਂ (ਚੱਕ ਮੂਸਾ 'ਚ ਇੱਕ, ਕੰਮੋਵਾਲ 'ਚ ਇੱਕ, ਮੱਖਣਗ਼ੜ੍ਹ 'ਚ ਇੱਕ, ਕੁੱਕੜਾਂ 'ਚ ਇੱਕ, ਚੰਬਰ ਕਲਾਂ 'ਚ ਤਿੰਨ, ਪਰਸੋਤੇ 'ਚ ਇੱਕ, ਘੁੱਕਰਵਾਲ 'ਚ ਦੋ, ਭੁੱਲੇਵਾਲ'ਚ ਇੱਕ, ਮਹਿਮਦੋਵਾਲ ਕਲਾਂ 'ਚ ਇੱਕ, ਰਨਿਆਲ 'ਚ ਇੱਕ, ਝੱਜ'ਚ ਇੱਕ, ਕੋਟਲਾ 'ਚ ਦੋ, ਜੰਡਿਆਲਾ 'ਚ ਇੱਕ, ਹੱਲੂਵਾਲ 'ਚ ਇੱਕ, ਭੂੰਨੋ 'ਚ ਇੱਕ, ਗੱਜਰ 'ਚ ਇੱਕ, ਬੱਡੋਂ 'ਚ ਇੱਕ, ਮੋਜੋ ਮਜਾਰ 'ਚ ਇੱਕ, ਮਹਿਰੋਵਾਲ 'ਚ ਇੱਕ) ਦੇ 23 ਪੰਚਾਇਤ ਮੈਂਬਰ ਤੇ ਇੱਕ ਪਿੰਡ ਸਰੋਗਵਾਲ ਦੇ ਸਰਪੰਚ ਦੇ ਅਹੁਦੇ ਖਾਲੀ ਪਏ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਖਾਲੀ ਅਹੁਦਿਆਂ ਨੂੰ ਭਰਨ ਲਈ 27 ਜੁਲਾਈ ਨੂੰ ਉਪ ਚੋਣ ਕਰਵਾਈ ਜਾ ਰਹੀ ਜਿਸ ਦੇ ਮੱਦੇਨਜ਼ਰ 17 ਜੁਲਾਈ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆ ਸੀ | ਉਨ੍ਹਾਂ ਦੱਸਿਆ ਕਿ 17 ਜੁਲਾਈ ਤੱਕ ਉਨ੍ਹਾਂ ਕੋਲ ਸਿਰਫ਼ 14 ਪਿੰਡਾਂ ਦੇ ਪੰਚਾਇਤਾਂ ਮੈਂਬਰਾਂ ਲਈ 22 ਨਾਮਜ਼ਦਗੀਆਂ ਅਤੇ ਇੱਕ ਸਰਪੰਚ ਲਈ ਦੋ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 6 ਪਿੰਡ ਜਿਨ੍ਹਾਂ 'ਚ ਕੰਮੋਵਾਲ ਦੇ ਵਾਰਡ ਨੰਬਰ-1, ਮੱਖਣਗੜ੍ਹ ਦੇ ਵਾਰਡ ਨੰਬਰ 2, ਚੰਬਲ ਕਲਾਂ ਦੇ ਵਾਰਡ ਨੰਬਰ-5, ਭੁੱਲੇਵਾਲ ਗੁਜਰਾਂ ਦੇ ਵਾਰਡ ਨੰਬਰ-2, ਝੱਜ ਦੇ ਵਾਰਡ ਨੰਬਰ 1 ਤੇ ਪਿੰਡ ਗੱਜਰ ਦੇ ਵਾਰਡ ਨੰਬਰ-1 'ਚੋ ਕਿਸੇ ਵੀ ਵਿਅਕਤੀ ਜਾਂ ਔਰਤ ਵਲੋਂ ਕੋਈ ਵੀ ਦਿਲਚਸਪੀ ਨਾ ਲੈਦੇ ਹੋਏ ਕੋਈ ਵੀ ਨਾਮਜ਼ਦਗੀ ਨਹੀਂ ਭਰੀ ਗਈ |

ਪਿਛਲੀ ਖ਼ਬਰ ਪਿੰਡ ਬੈਂਸ ਅਵਾਨ ਵਿਚ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਪਿੰਡ ਬੈਂਸ ਅਵਾਨ ਵਿਚ ਨੌਜਵਾਨ ਲੜਕੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।