28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਖੇਤੀ ਭਵਨ ਵਿਖੇ ਆਤਮਾ ਸਕੀਮ ਅਧੀਨ ਕਿਸਾਨ-ਸਾਇੰਸਦਾਨ ਗੋਸ਼ਟੀ ਕਰਵਾਈ <br/>

ਖੇਤੀ ਭਵਨ ਗੜ੍ਹਸ਼ੰਕਰ ਵਿਖੇ ਕਿਸਾਨ ਸਾਇੰਸਦਾਨ ਗੋਸ਼ਟੀ ਨੂੰ ਸੰਬੋਧਨ ਕਰਨ ਸਮੇਂ ਬੁਲਾਰਾ ਤੇ ਹਾਜ਼ਰ ਕਿਸਾਨ | ਤਸਵੀਰ : ਧਾਲੀਵਾਲ <br/> 18-07-2025
ਗੜ੍ਹਸ਼ੰਕਰ, 17 ਜੁਲਾਈ (ਧਾਲੀਵਾਲ)- ਖੇਤੀ ਭਵਨ ਗੜ੍ਹਸ਼ੰਕਰ ਵਿਕੇ ਡਾ. ਦਪਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਦੇ ਨਿਰਦੇਸ਼ ਤਹਿਤ ਫਸਲੀ ਰਹਿੰਦ ਖੁਹਿੰਦ ਦੇ ਸਫ਼ਲ ਪ੍ਰਬੰਧਨ ਦੇ ਵਿਸ਼ੇ 'ਤੇ ਕਿਸਾਨ ਸਾਇੰਸਦਾਨ ਗੋਸ਼ਟੀ ਕਰਵਾਈ ਗਈ | ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁਖਜਿੰਦਰ ਪਾਲ ਖੇਤੀਬਾੜੀ ਅਫਸਰ ਗੜ੍ਹਸ਼ੰਕਰ ਨੇ ਵਿਭਾਗ ਦੀਆਂ ਪਰਾਲੀ ਪ੍ਰਬੰਧਨ ਵਾਸਤੇ ਮਸ਼ੀਨਾਂ ਅਤੇ ਹੋਰ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸਿਰਫ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਵਰਤਣ ਅਤੇ ਜ਼ਮੀਨ ਦੀ ਸਿਹਤ ਸੰਭਾਲ ਲਈ ਦਾਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ | ਇੰਜ. ਅਜੈਬ ਸਿੰਘ ਕੇ.ਵੀ.ਕੇ. ਬਾਹੋਵਾਲ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਕ ਸਬੰਧੀ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਸੁਝਾਅ ਪੇਸ਼ ਕੀਤੇ | ਡਾ. ਮਨਿੰਦਰ ਸਿੰਘ ਬੋਂਸ ਡਿਪਟੀ ਡਾਇਰੈਕਟਰ ਕੇ.ਵੀ.ਕੇ. ਬਾਹੋਵਾਲ ਨੇ ਸਾਉਣੀ ਦੌਰਾਨ ਆਉਣ ਵਾਲੇ ਕੀੜੇ-ਮਕੌੜੇ ਅਤੇ ਬੀਮਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਕੁਲਵਿੰਦਰ ਸਾਹਨੀ ਬਲਾਕ ਟੈਕਨਾਲੋਜੀ ਮੈਨੇਜਰ ਆਤਮਾ ਵਲੋਂ ਕੁਦਰਤੀ ਖੇਤੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਗਈ | ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਅਰਵਿੰਦਰ ਪਾਲ ਨੇ ਕਿਸਾਨਾਂ ਵਾਸਤੇ ਮਿਲਣ ਵਾਲੇ ਕਰਜ਼ ਅਤੇ ਸਹਾਇਤਾ ਰਾਸ਼ੀਆਂ ਬਾਰੇ ਜਾਣਕਾਰੀ ਦਿੱਤੀ | ਕਿਸਾਨ ਗੋਸ਼ਟੀ ਵਿਚ ਸੁਨੀਲ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਸਤੀਸ਼ ਕੁਮਾਰ ਸਹਾਇਕ ਤਕਨੀਕੀ ਮੈਨੇਜਰ, ਬਲਰਾਜ ਕੁਮਾਰ ਸਹਾਇਕ ਤਕਨੀਕੀ ਮੈਨੇਜਰ, ਮੋਹਿਤ ਕੁਮਾਰ ਸਹਾਇਕ ਤਕਨੀਕੀ ਮੈਨੇਜਰ, ਬਹਾਦਰ ਸਿੰਘ ਖੇਤੀ ਉਪ ਨਿਰੀਖਕ, ਮਨਪ੍ਰੀਤ ਸਿੰਘ ਖੇਤੀ ਉਪ ਨਿਰੀਖਕ ਤੋਂ ਇਲਾਵਾ ਜੁਝਾਰ ਸਿੰਘ, ਵੀਰਇੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਲੱਲੀਆਂ, ਜਗਤਾਰ ਸਿੰਘ, ਗਿਆਨ ਸਿੰਘ ਤੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਭਾਗ ਲਿਆ |

ਪਿਛਲੀ ਖ਼ਬਰ ਇਕੋ ਰਾਤ 2 ਪਿੰਡਾਂ 'ਚੋਂ 3 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਸੜਕਾਂ 'ਤੇ ਚੱਲ ਰਹੇ ਜੁਗਾੜੂ ਵਾਹਨ ਸ਼ਰੇਆਮ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।