28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਇਕੋ ਰਾਤ 2 ਪਿੰਡਾਂ 'ਚੋਂ 3 ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ <br/>

ਅਜੀਤ ਡੈਸਕ 18-07-2025
ਕੋਟਫ਼ਤੂਹੀ, 17 ਜੁਲਾਈ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਚੋਰਾਂ ਨੇ ਪਿੰਡ ਕੋਟਫ਼ਤੂਹੀ 'ਚ ਦੋ ਟਰਾਂਸਫ਼ਾਰਮਰਾਂ ਤੇ ਇਕ ਪਿੰਡ ਠੀਡਾਂ ਦੇ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ ਨੂੰ ਖੰਭਿਆਂ ਤੋਂ ਹੇਠਾਂ ਉਤਾਰ ਕੇ ਉਨ੍ਹਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਹਰਪ੍ਰੀਤ ਸਿੰਘ ਠੀਡਾਂ, ਇੰਦਰਜੀਤ ਸਿੰਘ ਕੋਟਫ਼ਤੂਹੀ, ਪੰਚ ਗੁਰਜੀਤ ਸਿੰਘ ਢਿੱਲੋਂ ਕੋਟਫ਼ਤੂਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਚੋਰੀ ਸੰਬੰਧੀ ਖੇਤਾਂ 'ਚ ਪਾਣੀ ਦੇਖਣ ਆਉਣ 'ਤੇ ਪਤਾ ਲੱਗਾ | ਚੋਰ ਦੇਰ ਰਾਤ ਨੰਬਰਦਾਰ ਸਤਨਾਮ ਸਿੰਘ ਕੋਟਫ਼ਤੂਹੀ ਦੇ ਖੇਤਾਂ 'ਚ ਲੱਗੇ 10 ਕੇ.ਵੀ. ਦੇ ਟਰਾਂਸਫ਼ਾਰਮਰ ਨੂੰ ਖੰਭਿਆਂ ਤੋਂ ਹੇਠਾਂ ਉਤਾਰ ਕੇ ਉਸ 'ਚੋਂ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ | ਇਸੇ ਤਰ੍ਹਾਂ ਇਸ ਤੋਂ ਥੋੜ੍ਹਾ ਦੂਰ ਸਵ. ਨੰਬਰਦਾਰ ਜੋਗਿੰਦਰ ਸਿੰਘ ਕੋਟਫ਼ਤੂਹੀ ਦੇ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਵੀ ਸਾਮਾਨ ਚੋਰੀ ਹੋਇਆ | ਉਨ੍ਹਾਂ ਦੱਸਿਆ ਕਿ ਪਿੰਡ ਠੀਡਾਂ ਵਿਖੇ ਪ੍ਰੀਤਮ ਸਿੰਘ ਪੁੱਤਰ ਨੰਦ ਸਿੰਘ ਵਾਸੀ ਠੀਡਾਂ ਦੇ ਖੇਤਾਂ 'ਚ ਵੀ ਲੱਗੇ 10 ਕੇ.ਵੀ. ਦਾ ਟਰਾਂਸਫ਼ਾਰਮਰ ਹੇਠਾਂ ਲਾਹ ਕੇ ਚੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਚੋਰੀਆਂ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ |

ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਸੰਬੰਧੀ ਮੀਟਿੰਗ <br/> ਅਗਲੀ ਖ਼ਬਰ ਖੇਤੀ ਭਵਨ ਵਿਖੇ ਆਤਮਾ ਸਕੀਮ ਅਧੀਨ ਕਿਸਾਨ-ਸਾਇੰਸਦਾਨ ਗੋਸ਼ਟੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।