14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਗੋਡਿਆਂ ਤੇ ਚੂਲਿਆਂ ਦੇ ਸਫਲ ਆਪ੍ਰੇਸ਼ਨ <br/>

ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਗੋਡਿਆਂ ਦੇ ਸਫਲ ਆਪ੍ਰੇਸ਼ਨ ਉਪਰੰਤ ਮਰੀਜ਼ ਨਾਲ ਐਸ.ਐਸ.ਓ. ਡਾ: ਸਵਾਤੀ ਤੇ ਡਾ: ਅਮਰਪ੍ਰੀਤ ਸਿੰਘ | ਤਸਵੀਰ : ਹਮਸ਼ਾਇਨ ਸਟੂਡੀਓ <br/> 17-07-2025
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਗੋਡੇ ਬਦਲਣ ਦੇ ਜਿਸ ਇਲਾਜ ਲਈ ਹੁਣ ਤੱਕ ਲੋਕ ਨਿੱਜੀ ਹਸਪਤਾਲਾਂ 'ਚ ਲੱਖਾਂ ਰੁਪਏ ਖ਼ਰਚ ਕਰਨ ਲਈ ਮਜਬੂਰ ਸਨ, ਉੱਥੇ ਇਹ ਇਲਾਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਮੁਫ਼ਤ 'ਚ ਹੋ ਰਿਹਾ ਹੈ | ਹਸਪਤਾਲ 'ਚ ਹੱਡੀਆਂ ਦੇ ਮਾਹਿਰ ਡਾ: ਅਮਰਪ੍ਰੀਤ ਸਿੰਘ ਹੁਣ ਤੱਕ 20 ਤੋਂ ਵੱਧ ਮਰੀਜ਼ਾਂ ਦੇ ਗੋਡਿਆਂ ਦੇ ਟਰਾਂਸਪਲਾਂਟ ਦੇ ਸਫਲ ਆਪ੍ਰੇਸ਼ਨ ਕਰ ਚੁੱਕੇ ਹਨ ਅਤੇ ਇੱਥੇ ਹੀ ਬਸ ਨਹੀਂ ਉਹ 10 ਤੋਂ ਵੱਧ ਮਰੀਜ਼ਾਂ ਦੇ ਚੂਲਿਆਂ ਦੇ ਆਪ੍ਰੇਸ਼ਨ ਵੀ ਉਨ੍ਹਾਂ ਵਲੋਂ ਸਫਲਤਾ ਪੂਰਵਕ ਕੀਤੇ ਜਾ ਚੁੱਕੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਸ.ਐਮ.ਓ. (ਇੰਚਾਰਜ) ਡਾ: ਸਵਾਤੀ ਨੇ ਦੱਸਿਆ ਕਿ ਹੱਡੀਆਂ ਦੇ ਮਾਹਿ ਡਾ: ਅਮਰਪ੍ਰੀਤ ਸਿੰਘ ਦੀ ਟੀਮ ਵਲੋਂ ਸਿਵਲ ਹਸਪਤਾਲ 'ਚ ਕਰੀਬ 2 ਸਾਲਾਂ ਦੇ ਸਮੇਂ ਦੌਰਾਨ 20 ਤੋਂ ਵੱਧ ਗੋਡਿਆਂ ਅਤੇ 10 ਤੋਂ ਵੱਧ ਮਰੀਜ਼ਾਂ ਦੇ ਚੂਲਿਆਂ ਦੇ ਸਫਲ ਆਪ੍ਰੇਸ਼ਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਹ ਸਾਰੇ ਆਪ੍ਰੇਸ਼ਨ ਪੰਜਾਬ ਸਰਕਾਰ ਵਲੋਂ ਚਲਾਈ ਆਯੂਸ਼ਮਾਨ ਸਕੀਮ ਅਧੀਨ ਮੁਫ਼ਤ ਹੋਏ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਪਹੁੰਚ ਕੇ ਹੱਡੀਆਂ ਦੇ ਮਾਹਿਰ ਡਾ: ਅਮਰਪ੍ਰੀਤ ਸਿੰਘ ਤੋਂ ਹੱਡੀਆਂ ਦੀਆਂ ਵੱਖ-ਵੱਖ ਬਿਮਾਰੀਆਂ, ਚੂਲੇ ਅਤੇ ਗੋਡਿਆਂ ਸਬੰਧੀ ਇਲਾਜ ਕਰਵਾਉਣ |

ਪਿਛਲੀ ਖ਼ਬਰ ਤਲਵਾੜਾ ਸਕੂਲ 'ਚ ਕੁੱਟਮਾਰ ਦੀ ਘਟਨਾ ਬੇਹੱਦ ਮੰਦਭਾਗੀ-ਲਲਿਤਾ ਰਾਣੀ <br/> ਅਗਲੀ ਖ਼ਬਰ ਤੁਲਸੀ ਇਕ ਬੂਟਾ ਨਹੀਂ ਭਾਰਤੀ ਸੱਭਿਆਚਾਰ ਦੀ ਆਤਮਾ-ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।