14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੀ.ਐੱਚ.ਸੀ. ਮੰਡ ਪੰਧੇਰ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ <br/>

ਮੀਟਿੰਗ ਦੌਰਾਨ ਐੱਸ.ਐਮ.ਓ. ਦਸੂਹਾ ਡਾ. ਮਨਮੋਹਨ ਸਿੰਘ ਅਤੇ ਹੋਰ | ਤਸਵੀਰ : ਕੌਸ਼ਲ <br/> 17-07-2025
ਦਸੂਹਾ, 16 ਜੁਲਾਈ (ਕੌਸ਼ਲ)- ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਯੋਗ ਅਗਵਾਈ ਹੇਠ ਪੀ.ਐੱਚ.ਸੀ. ਮੰਡ ਪੰਧੇਰ ਵਿਖੇ ਰੋਗੀ ਕਲਿਆਣ ਸੰਮਤੀ ਦੀ ਇਸ ਸਾਲ ਦੀ ਪਹਿਲੇ ਕੁਆਰਟਰ ਦੀ ਮੀਟਿੰਗ ਹੋਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ 'ਚ ਕੁੱਝ ਅਹਿਮ ਫ਼ੈਸਲੇ ਲਏ ਗਏ, ਜਿਨ੍ਹਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ | ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਪੀ.ਐੱਚ.ਸੀ. ਮੰਡ ਪੰਧੇਰ ਦੇ ਵੱਖ-ਵੱਖ ਵਾਰਡਾਂ, ਦਫ਼ਤਰਾਂ, ਐਮਰਜੈਂਸੀ, ਫਾਰਮੇਸੀ ਅਤੇ ਪੀ.ਐੱਚ.ਸੀ. ਮੰਡ ਪੰਧੇਰ 'ਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ਇਸ ਮੌਕੇ ਡਾ. ਸੰਦੀਪ ਕੌਰ ਮੈਡੀਕਲ ਅਫ਼ਸਰ, ਰਾਜੀਵ ਕੁਮਾਰ ਬੀ.ਈ.ਈ., ਚੀਫ਼ ਫਾਰਮੇਸੀ ਅਫ਼ਸਰ ਨਿਰਮਲ ਕੌਰ, ਸੁਨੀਤਾ ਦੇਵੀ ਸੀਨੀਅਰ ਸਹਾਇਕ, ਜਸਵੀਰ ਕੌਰ ਨਰਸਿੰਗ ਸਿਸਟਰ, ਪੁਸ਼ਪਿੰਦਰ ਕੌਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀਚੱਕ, ਜੋਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਹਾਈ ਸਕੂਲ ਸਕੂਲ ਤੇਲੀਚੱਕ ਹਾਜ਼ਰ ਹੋਏ |

ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਕਿਸਾਨ ਵਿਰੋਧੀ-ਗਿਲਜੀਆਂ <br/> ਅਗਲੀ ਖ਼ਬਰ ਵਿਧਾਇਕ ਘੁੰਮਣ ਹਲਕੇ ਅੰਦਰ ਕਰੀਬ 62 ਖੇਡ ਪਾਰਕ ਸਥਾਪਿਤ ਕਰਨਗੇ-ਬਿੰਦੂ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।