ਦਸੂਹਾ, 16 ਜੁਲਾਈ (ਕੌਸ਼ਲ)- ਹਲਕਾ ਦਸੂਹਾ ਅੰਦਰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਰਜਨ ਖੇਡ ਪਾਰਕਾਂ ਦਾ ਉਦਘਾਟਨ ਹੁਣ ਤੱਕ ਕਰ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਆਗੂ ਬਰਿੰਦਰ ਇਕਬਾਲ ਸਿੰਘ ਬਿੰਦੂ ਘੁੰਮਣ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਜਿੱਥੇ ਹੁਣ ਤੱਕ ਦਰਜਨ ਖੇਡ ਪਾਰਕਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਦਿੱਤੇ ਹਨ, ਉੱਥੇ ਹੀ ਹੁਣ ਆਉਣ ਵਾਲੇ ਸਮੇਂ 'ਚ ਕਰੀਬ 50 ਖੇਡ ਪਾਰਕ ਹੋਰ ਨਵੇਂ ਹਲਕੇ ਅੰਦਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਦਸੂਹਾ ਨੂੰ ਵੱਡੇ ਪੱਧਰ 'ਤੇ ਗਰਾਂਟ ਜਾਰੀ ਕੀਤੀ ਜਾ ਰਹੀ ਹੈ | ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਤੰਦਰੁਸਤ ਰੱਖਣ ਲਈ ਖੇਡਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਲੜੀ ਤਹਿਤ ਖੇਡ ਪਾਰਕ ਵੀ ਹਲਕੇ ਅੰਦਰ ਸਥਾਪਿਤ ਹੋ ਰਹੇ ਹਨ |