23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲੱਧੇਵਾਲ ਸਕੂਲ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਲੱਧੇਵਾਲ ਵਿਖੇ ਮਨਾਏ ਸ਼ਹੀਦੀ ਦਿਹਾੜਾ ਮੌਕੇ ਗੁਰਬਾਣੀ ਕੀਰਤਨ ਦੀ ਸਾਂਝ ਪਾਉਂਦੇ ਹੋਏ ਸਕੂਲੀ ਵਿਦਿਆਰਥੀ | (ਹੇਠਾਂ) ਹਾਜ਼ਰ ਅਧਿਆਪਕ, ਮਾਪੇ ਤੇ ਬੱਚੇ | ਤਸਵੀਰਾਂ : ਗੁਰਨਾਮ ਸਟੂਡੀਓ <br/> 02-06-2025
ਮਾਹਿਲਪੁਰ, 1 ਜੂਨ (ਰਜਿੰਦਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਅੰਮਿ੍ਤਮਈ ਬਾਣੀ ਸ੍ਰੀ ਜਪੁਜੀ ਸਾਹਿਬ ਦੇ ਸਮੂਹਿਕ ਰੂਪ ਵਿਚ ਜਾਪ ਕੀਤੇ ਗਏ ਉਪਰੰਤ ਵਿਦਿਆਰਥੀਆਂ ਨੇ ਹੀ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਕੀਤੀਆਂ | ਇਸ ਮੌਕੇ ਪਿ੍ੰਸੀਪਲ ਰਾਜਵਿੰਦਰ ਕੌਰ ਤੇ ਧਾਰਮਿਕ ਅਧਿਆਪਕਾ ਸੁਰਿੰਦਰ ਕੌਰ ਖ਼ਾਲਸਾ ਵੱਲੋਂ ਬੱਚਿਆਂ ਨਾਲ ਕੁਰਬਾਨੀ ਦੀ ਮੂਰਤ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਅਸੀਂ ਸੱਚ ਦੇ ਰਾਹ 'ਤੇ ਚੱਲ ਸਕਦੇ ਹਾਂ, ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਗੁਰਮਤਿ ਦੀ ਸਿੱਖਿਆ ਸਾਡੇ ਜੀਵਨ ਦੇ ਰਾਹ ਰੌਸ਼ਨ ਕਰ ਸਕਦੀ ਹੈ | ਇਸ ਮੌਕੇ ਗ੍ਰੰਥੀ ਗਿਆਨੀ ਹਰਬੰਸ ਸਿੰਘ, ਮੈਡਮ ਸੰਦੀਪ ਕੌਰ, ਚਰਨਜੀਤ ਕੌਰ, ਗੁਰਜੀਤ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ,ਅਮਨਦੀਪ ਕੌਰ, ਦਲਜਿੰਦਰ ਸਿੰਘ, ਕਮਲ ਕੁਮਾਰ ,ਹਰਪ੍ਰੀਤ ਸਿੰਘ, ਮਨਮੀਤ ਸਿੰਘ, ਨੇਹਾ ਜੋਸ਼ੀ, ਅਮਰਜੀਤ ਕੌਰ, ਸੰਤੋਸ਼ ਬੈਂਸ, ਏਕਤਾ ਗੁਲ੍ਹਾਟੀ ਅਤੇ ਦਵਿੰਦਰ ਕੌਰ ਆਦਿ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਨਾਲ ਗੁਰੂ ਘਰ ਵਿਚ ਹਾਜ਼ਰੀ ਭਰੀ |
ਪਿਛਲੀ ਖ਼ਬਰ ਹਕੂਮਤਪੁਰ 'ਚ ਰੌਸ਼ਨੀ ਮੇਲਾ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।