ਬੀਣੇਵਾਲ, 22 ਨਵੰਬਰ (ਬੈਜ ਚੌਧਰੀ)- ਆਰ. ਐਸ. ਐਸ. ਅਤੇ ਭਾਜਪਾ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਿਕ ਸਮਰਸਤਾ ਯਾਤਰਾ ਦੀ ਸ਼ੁਰੂਆਤ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ. ਇਸ ਮੌਕੇ ਗੁਰੂ ਘਰ ਵਿਚ ਅਰਦਾਸ ਕਰਨ ਤੋਂ ਬਾਅਦ ਗੁਰੂ ਘਰ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ,ਹੈੱਡ ਕੈਸ਼ੀਅਰ ਬਾਬਾ ਨਰੇਸ਼ ਸਿੰਘ,ਬਾਬਾ ਸੁਖਦੇਵ ਸਿੰਘ ਦੀ ਅਗਵਾਈ ਵਿਚ ਕਮੇਟੀ ਵਲੋਂ ਯਾਤਰਾ ਵਿਚ ਸ਼ਾਮਿਲ ਸੰਤਾਂ-ਮਹਾਂਪੁਰਸ਼ਾਂ ਤੇ ਭਾਜਪਾ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਡਾ ਦਵਿੰਦਰ ਕੁਮਾਰ,ਰਾਣਾ ਰਾਜ ਕੁਮਾਰ ਹਰਵਾਂ, ਪ੍ਰਦੀਪ ਰੰਗੀਲਾ, ਰਾਣਾ ਰਾਜ ਕੁਮਾਰ ਪਾਹਲੇਵਾਲ (ਆਰ.ਕੇ. ਸਟੂਡੀਓ), ਬਿੱਲਾ ਕੰਬਾਲਾ, ਸਤਪਾਲ ਧੰਜਲ ਸਮੇਤੇ ਹੋਰ ਵੀ ਆਗੂ ਹਾਜ਼ਰ ਸਨ।