22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰੋਟੀ ਪਲਟਣੀ ਚਾਹੀਦੀ ਹੈ ਨਹੀਂ ਤਾਂ ਸੜ ਜਾਵੇਗੀ-ਲਾਲੂ

ਅਜੀਤ ਡੈਸਕ 07-11-2025
ਪਟਨਾ, 6 ਨਵੰਬਰ (ਪੀ. ਟੀ. ਆਈ.)-ਰਾਜਦ ਮੁਖੀ ਨੇ ਵੀਰਵਾਰ ਨੂੰ ਬਿਹਾਰ 'ਚ ਸਰਕਾਰ ਬਦਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਰੋਟੀ ਨੂੰ ਤਵੇ 'ਤੇ ਲਗਾਤਾਰ ਪਲਟਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਇਹ ਸੜ ਜਾਵੇਗੀ | ਆਪਣੀ ਪਤਨੀ ਰਾਬੜੀ ਦੇਵੀ ਅਤੇ ਬੇਟੇ ਅਤੇ ਮਹਾਗਠਬੰਧਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਦੇ ਨਾਲ ਵੋਟ ਪਾਉਣ ਵਾਲੇ ਇਸ ਸੀਨੀਅਰ ਆਗੂ ਨੇ ਐਕਸ 'ਤੇ ਇਕ ਤਸਵੀਰ ਪੋਸਟ ਕੀਤੀ ਜਿਸ ਵਿਚ ਪੂਰਬੀ ਸੂਬੇ 'ਚ ਸਰਕਾਰ ਬਦਲਣ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਨੇ ਅੱਗੇ ਕਿਹਾ,''ਰੋਟੀ ਨੂੰ ਤਵੇ 'ਤੇ ਪਲਟਣਾ ਚਾਹੀਦਾ ਹੈ, ਨਹੀਂ ਤਾਂ ਇਹ ਸੜ ਜਾਵੇਗੀ | 20 ਸਾਲ ਬਹੁਤ ਲੰਮਾ ਸਮਾਂ ਹੈ, ਹੁਣ ਇਕ ਨਵਾਂ ਬਿਹਾਰ ਬਣਾਉਣ ਦੇ ਲਈ ਤੇਜਸਵੀ ਸਰਕਾਰ ਜ਼ਰੂਰੀ ਹੈ |''

ਪਿਛਲੀ ਖ਼ਬਰ ਸਭ ਤੋਂ ਵੱਧ ਮਤਦਾਨ ਲੋਕਤੰਤਰ ਦੀ ਜਿੱਤ-ਮੁੱਖ ਚੋਣ ਕਮਿਸ਼ਨਰ ਅਗਲੀ ਖ਼ਬਰ ਬਿਹਾਰ 'ਚ ਪਹਿਲੇ ਪੜਾਅ ਲਈ ਰਿਕਾਰਡ 65 ਫ਼ੀਸਦੀ ਵੋਟਾਂ ਪਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।