13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੁੱਖ ਗਵਾਹ ਅਕਾਸ਼ ਬੱਤਾ ਵਲੋਂ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ

ਅਜੀਤ ਡੈਸਕ 18-10-2025
ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤਖ਼ੋਰੀ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਅਕਾਸ਼ ਬੱਤਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਬੱਤਾ ਨੇ ਆਪਣੀ ਅਰਜ਼ੀ 'ਚ ਦਾਅਵਾ ਕੀਤਾ ਹੈ ਕਿ ਡੀ.ਆਈ.ਜੀ. ਭੁੱਲਰ ਅਤੇ ਉਸ ਦੇ ਨਿੱਜੀ ਸਾਥੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਬੱਤਾ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਦੇ ਪ੍ਰਭਾਵ ਹੇਠ ਉਸ ਨੂੰ ਕਿਸੇ ਝੂਠੇ ਮਾਮਲੇ 'ਚ ਫ਼ਸਾਇਆ ਜਾ ਸਕਦਾ ਹੈ | ਹਾਈ ਕੋਰਟ ਦੇ ਜਸਟਿਸ ਅਮਨ ਚੌਧਰੀ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਅਤੇ ਸੀ.ਬੀ.ਆਈ. ਨੂੰ ਹੁਕਮ ਦਿੱਤਾ ਕਿ ਉਹ ਬੱਤਾ ਦੇ 'ਥਰੈਟ ਪਰਸੈਪਸ਼ਨ' (ਖ਼ਤਰੇ ਦੇ ਅਨੁਮਾਨ) ਦੀ ਜਾਂਚ ਕਰਨ ਅਤੇ ਜੇ ਖ਼ਤਰਾ ਸੱਚਮੁੱਚ ਪਾਇਆ ਜਾਂਦਾ ਹੈ ਤਾਂ ਕਾਨੂੰਨ ਅਨੁਸਾਰ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ | ਅਕਾਸ਼ ਬੱਤਾ ਨੇ ਕਿਹਾ ਕਿ ਉਸ ਦੇ ਪਰਿਵਾਰ 'ਚ ਪਤਨੀ ਤੇ ਤਿੰਨ ਨਾਬਾਲਗ ਬੱਚੇ ਹਨ, ਜਿਨ੍ਹਾਂ ਨੂੰ ਡੀ.ਆਈ.ਜੀ. ਅਤੇ ਉਨ੍ਹਾਂ ਦੇ ਲੋਕਾਂ ਵਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ | ਉਸ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਵੀ ਸੁਰੱਖਿਆ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਸੋਨਾ 1.34 ਲੱਖ ਤੋਂ ਹੋਇਆ ਪਾਰ ਅਗਲੀ ਖ਼ਬਰ ਬੁੜੈਲ ਜੇਲ੍ਹ 'ਚ ਆਈ.ਜੀ. ਜਹੂਰ ਜੈਦੀ ਦੇ ਨਾਲ ਬੁੱਢਾ ਬੈਰਕ 'ਚ ਰਹਿਣਗੇ ਡੀ.ਆਈ.ਜੀ. ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।