ਨਵੀਂ ਦਿੱਲੀ, 19 ਜੁਲਾਈ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲਿਆਂ ਦੀ ਜਾਂਚ ਦੇ ਸੰਬੰਧ ਵਿਚ ਤਕਨੀਕੀ ਦਿੱਗਜ ਗੂਗਲ ਅਤੇ ਮੇਟਾ ਨੂੰ ਨੋਟਿਸ ਜਾਰੀ ਕਰਕੇ 21 ਜੁਲਾਈ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ ¢ ਇਹ ਕਦਮ ਜਾਂਚ ਦੇ ਇੱਕ ਮਹੱਤਵਪੂਰਨ ਵਿਸਥਾਰ ਨੂੰ ਦਰਸਾਉਂਦਾ ਹੈ, ਜਿਸ ਵਿਚ ਪਹਿਲਾਂ ਹੀ ਕਈ ਮਸ਼ਹੂਰ ਹਸਤੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਗੈਰ-ਕਾਨੂੰਨੀ ਜੂਆ ਪਲੇਟਫ਼ਾਰਮਾਂ ਨੂੰ ਬੜ੍ਹਾਵਾ ਦੇਣ ਦੇ ਦੋਸ਼ ਵਿਚ ਜਾਂਚ ਦੇ ਘੇਰੇ ਵਿਚ ਦੇਖਿਆ ਜਾ ਚੁੱਕਾ ਹੈ ¢ ਈ.ਡੀ ਨੇ ਗੂਗਲ ਅਤੇ ਮੇਟਾ ਦੋਵਾਂ 'ਤੇ ਸੱਟੇਬਾਜ਼ੀ ਐਪਸ ਦੇ ਪ੍ਰਚਾਰ ਵਿਚ ਸਰਗਰਮੀ ਨਾਲ ਮਦਦ ਕਰਨ ਦਾ ਦੋਸ਼ ਲਗਾਇਆ ਹੈ¢ ਜਿਨ੍ਹਾਂ ਦੀ ਮਨੀ ਲਾਂਡਰਿੰਗ ਅਤੇ ਹਵਾਲਾ ਲੈਣ ਦੇਣ ਸੰਬੰਧੀ ਗੰਭੀਰ ਵਿੱਤੀ ਅਪਰਾਧਾਂ ਦੇ ਲਈ ਜਾਂਚ ਚੱਲ ਰਹੀ ਹੈ | ਅਧਿਕਾਰੀਆਂ ਦਾ ਦੋਸ਼ ਹੈ ਕਿ ਇਨ੍ਹਾਂ ਤਕਨੀਕੀ ਕੰਪਨੀਆਂ ਨੇ ਪ੍ਰਮੁੱਖ ਇਸ਼ਤਿਹਾਰਬਾਜ਼ੀ ਸਲਾਟ ਪ੍ਰਦਾਨ ਕੀਤੇ ਅਤੇ ਇਨ੍ਹਾਂ ਆਨਲਾਈਨ ਸੱਟੇਬਾਜ਼ੀ ਪਲੇਟਫ਼ਾਰਮਾਂ ਨਾਲ ਜੁੜੀਆਂ ਵੈੱਬਸਾਈਟਾਂ ਨੂੰ ਆਪਣੇ-ਆਪਣੇ ਪਲੇਟਫ਼ਾਰਮਾਂ 'ਤੇ ਦਿੱਖ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ | ਜਿਸ ਨਾਲ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਵਿਆਪਕ ਪਹੁੰਚ 'ਚ ਯੋਗਦਾਨ ਮਿਲਿਆ |