24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਚੀਨ ਵਲੋਂ ਤਿੱਬਤ 'ਚ ਬ੍ਰਹਮਪੁੱਤਰ 'ਤੇ ਦੁਨੀਆ ਦੇ ਸਭ ਤੋਂ ਵੱਡੇ ਡੈਮ ਦਾ ਨਿਰਮਾਣ ਸ਼ੁਰੂ

ਅਜੀਤ ਡੈਸਕ 20-07-2025
ਬੀਜਿੰਗ, 19 ਜੁਲਾਈ (ਏਜੰਸੀ)- ਚੀਨ ਨੇ ਤਿੱਬਤ 'ਚ ਬ੍ਰਹਮਪੁੱਤਰ ਨਦੀ 'ਤੇ 167.8 ਅਰਬ ਡਾਲਰ ਦੇ ਡੈਮ ਦੀ ਉਸਾਰੀ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ, ਜੋ ਕਿ ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਸਰਹੱਦ ਨੇੜੇ ਹੈ | ਸਰਕਾਰੀ ਮੀਡੀਆ ਦੀ ਰਿਪੋਰਟ ਅਨੁਸਾਰ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਨਿਅੰਗਚੀ ਸ਼ਹਿਰ ਵਿਖੇ ਬ੍ਰਹਮਪੁੱਤਰ ਨਦੀ ਦੇ ਹੇਠਲੇ ਇਲਾਕੇ, ਜਿਸ ਨੂੰ ਸਥਾਨਕ ਤੌਰ 'ਤੇ ਯਾਰਲੁੰਗ ਜ਼ਾਂਗਬੋ ਕਿਹਾ ਜਾਂਦਾ ਹੈ, ਵਿਚ ਇਕ ਨੀਂਹ ਪੱਥਰ ਸਮਾਗਮ ਵਿਚ ਡੈਮ ਦੀ ਉਸਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ | ਰਿਪੋਰਟ ਅਨੁਸਾਰ ਇਹ ਸਮਾਗਮ ਨਿਅੰਗਚੀ ਦੇ ਮੇਨਲਿੰਗ ਪਣ-ਬਿਜਲੀ ਸਟੇਸ਼ਨ ਦੇ ਡੈਮ ਸਥਾਨ 'ਤੇ ਹੋਇਆ | ਦੁਨੀਆ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਵਜੋਂ ਜਾਣੇ ਜਾਂਦੇ ਇਸ ਪਣ-ਬਿਜਲੀ ਪ੍ਰਾਜੈਕਟ ਨੇ ਹੇਠਲੇ ਰਿਪੇਰੀਅਨ ਦੇਸ਼ਾਂ ਭਾਰਤ ਅਤੇ ਬੰਗਲਾਦੇਸ਼ ਵਿਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ | ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਪ੍ਰਾਜੈਕਟ 'ਚ ਪੰਜ ਕੈਸਕੇਡ ਪਣ-ਬਿਜਲੀ ਸਟੇਸ਼ਨ ਹੋਣਗੇ, ਜਿਨ੍ਹਾਂ ਦਾ ਕੁੱਲ ਨਿਵੇਸ਼ ਲਗਭਗ 1.2 ਖਰਬ ਯੂਆਨ (ਲਗਭਗ 167.8 ਅਰਬ ਡਾਲਰ) ਹੋਣ ਦਾ ਅਨੁਮਾਨ ਹੈ |

ਪਿਛਲੀ ਖ਼ਬਰ ਈ.ਡੀ. ਨੇ ਗੂਗਲ ਤੇ ਮੇਟਾ ਨੂੰ ਭੇਜਿਆ ਨੋਟਿਸ ਅਗਲੀ ਖ਼ਬਰ ਇਜਲਾਸ ਦੌਰਾਨ ਪਹਿਲਗਾਮ ਹਮਲੇ ਤੇ ਟਰੰਪ ਦੇ ਦਾਅਵਿਆਂ ਦੇ ਮੁੱਦੇ ਨੂੰ ਉਠਾਏਗਾ 'ਇੰਡੀਆ' ਗੱਠਜੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।