27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ੁਭਾਂਸ਼ੂ ਸ਼ੁਕਲਾ ਦੀ ਸਿਹਤ ਨੂੰ ਲੈ ਕੇ ਤਤਕਾਲ ਕੋਈ ਚਿੰਤਾ ਨਹੀਂ-ਇਸਰੋ <br/>

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਕਿਹਾ ਕਿ 20 ਦਿਨਾਂ ਦੇ ਪੁਲਾੜ ਮਿਸ਼ਨ ਤੋਂ ਬਾਅਦ ਧਰਤੀ 'ਤੇ ਵਾਪਸ ਪਰਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਮੁਢਲੇ ਸਿਹਤ ਮੁਲਾਂਕਣਾਂ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਤਤਕਾਲ ਚਿੰਤਾ ਦੀ ਕੋਈ ਲੋੜ ਨਹੀਂ ਹੈ | ਸ਼ੁਕਲਾ 15 ਜੁਲਾਈ ਨੂੰ ਧਰਤੀ 'ਤੇ ਵਾਪਸ ਆਏ ਸਨ, ਜਦੋਂ ਉਨ੍ਹਾਂ ਨੂੰ ਅਤੇ ਐਕਸੀਓਮ-4 ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਨੂੰ ਲੈ ਕੇ ਡ੍ਰੈਗਨ ਗ੍ਰੇਸ ਪੁਲਾੜ ਯਾਨ ਕੈਲੀਫੋਰਨੀਆ ਦੇ ਸੈਨ ਡਿਏਗੋ ਤੱਟ 'ਤੇ ਉਤਰਿਆ ਸੀ | ਪੁਲਾੜ ਯਾਨ ਤੋਂ ਬਾਹਰ ਨਿਕਲਣ ਦੇ ਤੁਰੰਤ ਬਾਅਦ ਰਿਕਵਰੀ ਜਹਾਜ਼ 'ਤੇ ਪੁਲਾੜ ਯਾਤਰੀਆਂ ਦੀ ਸ਼ੁਰੂਆਤੀ ਸਿਹਤ ਜਾਂਚ ਕੀਤੀ ਗਈ ਸੀ | ਬਾਅਦ 'ਚ ਪੁਲਾੜ ਯਾਤਰੀਆਂ ਨੂੰ ਹੋਰ ਡਾਕਟਰੀ ਮੁਲਾਂਕਣਾਂ ਲਈ ਰਿਕਵਰੀ ਜਹਾਜ਼ ਤੋਂ ਮੁੱਖ ਭੂਮੀ 'ਤੇ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤਾ ਗਿਆ | ਬਾਅਦ 'ਚ ਸੂਖਮ ਗ੍ਰੈਵਿਟੀ ਦੇ ਕਿਸੇ ਵੀ ਮਾੜੇ ਪ੍ਰਭਾਵ ਨੂੰ ਘਟਾਉਣ ਲਈ ਸ਼ੁਕਲਾ ਨੂੰ ਇਕ ਹਫ਼ਤੇ ਲਈ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ ਭੇਜਿਆ ਗਿਆ ਸੀ | ਪੁਨਰਵਾਸ ਪ੍ਰੋਗਰਾਮ 'ਚ ਡਾਕਟਰੀ ਜਾਂਚਾਂ ਦੀ ਇਕ ਲੜੀ ਸ਼ਾਮਿਲ ਹੈ, ਖਾਸ ਕਰਕੇ ਦਿਲ ਦਾ ਮੁਲਾਂਕਣ, ਮਾਸਪੇਸ਼ੀਆਂ ਦੇ ਟੈਸਟ ਅਤੇ ਮਨੋਵਿਗਿਆਨਕ ਜਾਂਚ ਸ਼ਾਮਿਲ ਹੈ | 20 ਦਿਨਾਂ ਦੇ ਮਿਸ਼ਨ ਦੌਰਾਨ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 18 ਦਿਨ ਬਿਤਾਏ ਸਨ, ਜਿਸ ਦੌਰਾਨ ਉਨ੍ਹਾਂ ਨੇ ਇਸਰੋ ਅਤੇ ਨਾਸਾ ਵਲੋਂ ਡਿਜ਼ਾਈਨ ਕੀਤੇ ਗਏ 'ਮਾਈਕ੍ਰੋਗ੍ਰੈਵਿਟੀ' ਪ੍ਰਯੋਗ ਕੀਤੇ ਸਨ | ਇਸ ਦੌਰਾਨ ਪੁਲਾੜ ਯਾਤਰੀਆਂ ਨੇ ਧਰਤੀ ਦੇ ਦੁਆਲੇ 320 ਵਾਰ ਚੱਕਰ ਲਗਾਇਆ ਅਤੇ ਪੁਲਾੜ 'ਚ ਆਪਣੇ ਠਹਿਰਾਅ ਦੌਰਾਨ 135.18 ਲੱਖ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ |

ਪਿਛਲੀ ਖ਼ਬਰ ਭਾਰਤ ਦੇ ਨਾਗਰਿਕਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ-ਅਮਿਤ ਸ਼ਾਹ <br/> ਅਗਲੀ ਖ਼ਬਰ ਅਮਰੀਕਾ ਵਲੋਂ 1563 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।