28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ ਵਲੋਂ ਆਕਾਸ਼ ਪ੍ਰਾਈਮ, ਅਗਨੀ ਤੇ ਪਿ੍ਥਵੀ ਮਿਜ਼ਾਈਲਾਂ ਦੇ ਸਫ਼ਲ ਪ੍ਰੀਖਣ

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਭਾਰਤ ਵਲੋਂ ਅੱਜ ਆਕਾਸ਼ ਪ੍ਰਾਈਲ, ਅਗਨੀ-1 ਅਤੇ ਪਿ੍ਥਵੀ-2 ਮਿਜ਼ਾਈਲਾਂ ਦੇ ਸਫ਼ਲ ਪ੍ਰੀਖਣ ਕੀਤੇ ਗਏ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲੱਦਾਖ 'ਚ ਆਕਾਸ਼ ਪ੍ਰਾਈਮ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ | ਇਹ ਹਥਿਆਰ ਪ੍ਰਣਾਲੀ 4500 ਮੀਟਰ ਦੀ ਉਚਾਈ ਤੱਕ ਮਾਰ ਕਰਨ ਦੇ ਸਮਰੱਥ ਹੈ | ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ 16 ਜੁਲਾਈ ਨੂੰ ਭਾਰਤੀ ਫ਼Ïਜ ਦੀ ਆਕਾਸ਼ ਹਥਿਆਰ ਪ੍ਰਣਾਲੀ 'ਚ ਸੋਧ ਕਰਦਿਆਂ ਲੱਦਾਖ 'ਚ ਆਕਾਸ਼ ਪ੍ਰਾਈਮ ਦਾ ਸਫ਼ਲ ਪ੍ਰੀਖਣ ਕੀਤਾ | ਇਸ ਮਿਜ਼ਾਈਲ ਨਾਲ ਲੱਦਾਖ 'ਚ ਉੱਚ-ਦੂਰੀ 'ਤੇ ਮਨੁੱਖ ਰਹਿਤ ਦੋ ਤੇਜ਼ ਰਫ਼ਤਾਰ ਨਿਸ਼ਾਨਿਆਂ ਨੂੰ ਫੁੰਡਿਆ ਗਿਆ | ਮੰਤਰਾਲੇ ਨੇ ਇਸ ਸਫ਼ਲ ਅਜ਼ਮਾਇਸ਼ ਨੂੰ ਰੱਖਿਆ ਖੇਤਰ ਲਈ ਮੀਲ ਪੱਥਰ ਦੱਸਿਆ | ਇਸ ਤੋਂ ਇਲਾਵਾ ਪ੍ਰਮਾਣੂ ਸਮਰੱਥ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਪਿ੍ਥਵੀ-2 ਅਤੇ ਅਗਨੀ-1 ਦਾ ਸਫਲਤਾਪੂਰਵਕ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਸਥਿਤ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ ਕੀਤਾ | ਰੱਖਿਆ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨੇ ਸਾਰੇ ਸੰਚਾਲਨ ਤੇ ਤਕਨੀਕੀ ਮਾਨਕਾਂ ਨੂੰ ਪ੍ਰਮਾਣਿਤ ਕਰ ਦਿੱਤਾ ਹੈ | ਇਹ ਪ੍ਰੀਖਣ ਰਣਨੀਤਕ ਬਲਾਂ ਦੀ ਕਮਾਂਡ ਹੇਠ ਕੀਤੇ ਗਏ | ਪਿ੍ਥਵੀ-2 ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ ਲਗਭਗ 350 ਕਿਲੋਮੀਟਰ ਹੈ ਅਤੇ ਇਹ 500 ਕਿਲੋਗ੍ਰਾਮ ਤੱਕ ਦਾ ਪੇਲੋਡ ਲਿਜਾਣ 'ਚ ਸਮਰੱਥ ਹੈ | ਇਹ ਪਰੰਪਰਿਕ ਤੇ ਪਰਮਾਣੂ ਦੋਵੇਂ ਤਰ੍ਹਾਂ ਦੇ ਹਥਿਆਰ ਲਿਜਾ ਸਕਦੀ ਹੈ | ਅਗਨੀ-1 ਮਿਜ਼ਾਈਲ ਦੀ ਮਾਰ ਕਰਨ ਦਾ ਸਮਰੱਥਾ 700-900 ਕਿਲੋਮੀਟਰ ਹੈ ਅਤੇ ਇਹ 1000 ਕਿਲੋਗ੍ਰਾਮ ਦੇ ਪੇਲੋਡ ਲਿਜਾ ਸਕਦੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਜ਼ਿਕਰਯੋਗ ਉਪਲੱਬਧੀ ਲਈ ਭਾਰਤੀ ਸੈਨਾ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਉਦਯੋਗ ਜਗਤ ਦੀ ਪ੍ਰਸ਼ੰਸਾ ਕੀਤੀ ਹੈ |

ਪਿਛਲੀ ਖ਼ਬਰ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤਾ<br> ਦੋਵੇਂ ਧਿਰਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ-ਭਾਰਤ ਅਗਲੀ ਖ਼ਬਰ ਯੂਰੀਆ ਤੇ ਡੀ. ਏ. ਪੀ. ਖਾਦਾਂ ਨੇ ਕਿਸਾਨਾਂ ਦਾ ਤ੍ਰਾਹ ਕੱਢਿਆ : ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।