ਕਿਹਾ, ਉਸ ਨੂੰ ਨਾ ਮੋਦੀ ਬਚਾ ਸਕਣਗੇ ਅਤੇ ਨਾ ਹੀ ਸ਼ਾਹ
ਗੁਹਾਟੀ, 16 ਜੁਲਾਈ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਅਸਾਮ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਪਾਰਟੀ ਨੇਤਾਵਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ | ਇਨ੍ਹਾਂ ਮੀਟਿੰਗਾਂ 'ਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਵੀ ਕੀਤੀ ਗਈ | ਰਾਹੁਲ ਗਾਂਧੀ ਨੇ ਚਾਯਗਾਓਾ 'ਚ ਇਕ ਮੀਟਿੰਗ 'ਚ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਲਦ ਹੀ ਜੇਲ੍ਹ 'ਚ ਹੋਣਗੇ | ਉਨ੍ਹਾਂ ਨੇ ਆਰ. ਐਸ. ਐਸ. ਦੀ ਵਿਚਾਰਧਾਰਾ 'ਤੇ ਵੀ ਹਮਲਾ ਕੀਤਾ | ਇਸ ਮੌਕੇ ਰਾਹੁਲ ਨੇ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਖ਼ੁਦ ਨੂੰ 'ਰਾਜਾ' ਸਮਝਦੇ ਹਨ ਪਰ ਉਹ ਜਲਦ ਹੀ ਜੇਲ੍ਹ 'ਚ ਹੋਣਗੇ | ਉਨ੍ਹਾਂ ਕਿਹਾ ਕਿ ਅਸਾਮ ਦਾ ਮੁੱਖ ਮੰਤਰੀ ਭਾਰਤ ਦਾ ਸਭ ਤੋਂ ਭਿ੍ਸ਼ਟ ਮੁੱਖ ਮੰਤਰੀ ਹੈ ਅਤੇ ਕੁਝ ਹੀ ਸਮੇਂ 'ਚ ਕਾਂਗਰਸ ਦੇ ਬੱਬਰ ਸ਼ੇਰ ਉਸ ਨੂੰ ਜੇਲ੍ਹ ਪਹੁੰਚਾਉਣਗੇ | ਇਸ ਦਾ ਡਰ ਉਨ੍ਹਾਂ ਦੀਆਂ ਅੱਖਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਨਾ ਨਰਿੰਦਰ ਮੋਦੀ ਬਚਾ ਸਕਣਗੇ ਅਤੇ ਨਾ ਹੀ ਅਮਿਤ ਸ਼ਾਹ | ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਿ੍ਸ਼ਟਾਚਾਰ ਲਈ ਜਵਾਬਦੇਹ ਠਹਿਰਾਇਆ ਜਾਵੇਗਾ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ 'ਤੇ ਤਨੰਜ਼ ਕੱਸਦੇ ਹੋਏ ਦਾਅਵਾ ਕਰਦਿਆਂ ਕਿਹਾ ਕਿ ਇਸ ਨੂੰ ਸਭ ਤੋਂ ਪੁਰਾਣੀ ਪਾਰਟੀ ਨੂੰ ਆਪਣਾ ਮੈਂਬਰ ਉਧਾਰ ਦੇਣ ਪਿਆ ਤਾਂ ਕਿ ਭਾਜਪਾ ਸੂਬੇ 'ਚ ਸਰਕਾਰ ਬਣਾ ਸਕੇ |
ਅਸਾਮ ਦੇ ਮੁੱਖ ਮੰਤਰੀ ਖ਼ੁਦ ਨੂੰ ਸਮਝਦੇ ਹਨ 'ਰਾਜਾ'-ਰਾਹੁਲ
ਅਜੀਤ ਡੈਸਕ
17-07-2025