ਭੁਬਨੇਸ਼ਵਰ, 15 ਜੁਲਾਈ (ਏਜੰਸੀ)-ਇਕ ਪ੍ਰੋਫੈਸਰ ਵਲੋਂ ਕੀਤੇ ਜਿਨਸੀ ਸ਼ੋਸ਼ਣ ਤੋਂ ਪ੍ਰੇਸ਼ਾਨ ਖੁਦ ਨੂੰ ਅੱਗ ਲਗਾਉਣ ਵਾਲੀ ਓਡੀਸ਼ਾ ਦੀ ਇਕ ਵਿਦਿਆਰਥਣ ਦੀ ਏਮਜ਼ ਹਸਪਤਾਲ 'ਚ ਇਲਾਜ ਦÏਰਾਨ ਮੌਤ ਹੋ ਗਈ | ਬਾਲਾਸੋਰ ਦੇ ਫਕੀਰ ਮੋਹਨ (ਆਟੋਨੋਮਸ) ਕਾਲਜ ਦੀ ਦੂਜੇ ਸਾਲ ਦੀ ਇੰਟੈਗ੍ਰੇਟਿਡ ਬੀ.ਐੱਡ. ਦੀ ਵਿਦਿਆਰਥਣ ਤਿੰਨ ਦਿਨਾਂ ਤੋਂ ਗੰਭੀਰ ਹਾਲਤ 'ਚ ਸੀ | ਉਸ ਨੇ ਪ੍ਰੋਫੈਸਰ ਵਿਰੁੱਧ ਕਾਰਵਾਈ ਨਾ ਹੋਣ 'ਤੇ ਸਨਿਚਰਵਾਰ ਨੂੰ ਇਹ ਵੱਡਾ ਕਦਮ ਚੁੱਕਿਆ ਤੇ 95 ਫ਼ੀਸਦੀ ਝੁਲਸ ਗਈ ਸੀ | ਵਿਦਿਆਰਥਣ ਦੀ ਮÏਤ 'ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ | ਵਿਦਿਆਰਥਣ ਨੂੰ ਪਹਿਲਾਂ ਬਾਲਾਸੋਰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਤੇ ਫਿਰ ਬਿਹਤਰ ਇਲਾਜ ਲਈ ਏਮਜ਼ ਭੁਬਨੇਸ਼ਵਰ ਲਿਜਾਇਆ ਗਿਆ ਸੀ | ਬਰਨ ਸੈਂਟਰ ਵਿਭਾਗ ਨੇ ਬਿਆਨ 'ਚ ਕਿਹਾ ਮਰੀਜ਼ ਨੂੰ ਬਚਾਉਣ ਦੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ 14 ਜੁਲਾਈ ਨੂੰ ਰਾਤ 11:46 ਵਜੇ ਉਸ ਨੂੰ ਕਲੀਨੀਕਲੀ ਮਿ੍ਤਕ ਐਲਾਨ ਦਿੱਤਾ ਗਿਆ |
ਜਿਨਸੀ ਸ਼ੋਸ਼ਣ ਤੋਂ ਦੁਖੀ ਖੁਦ ਨੂੰ ਅੱਗ ਲਗਾਉਣ ਵਾਲੀ ਓਡੀਸ਼ਾ ਕਾਲਜ ਦੀ ਵਿਦਿਆਰਥਣ ਦੀ ਮੌਤ
ਅਜੀਤ ਡੈਸਕ
16-07-2025