17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਰਿਵਾਰ ਨੇ ਮਨਾਇਆ ਜਸ਼ਨ

ਅਜੀਤ ਡੈਸਕ 16-07-2025
ਲਖਨਊ, 15 ਜੁਲਾਈ (ਏਜੰਸੀ)-ਸ਼ੁਭਾਸ਼ੂ ਸ਼ੁਕਲਾ ਦੀ ਵਾਪਸੀ ਦੇ ਬਾਅਦ ਲਖਨਊ 'ਚ ਜਸ਼ਨ ਦਾ ਮਾਹੌਲ ਹੈ | ਸ਼ੁਭਾਂਸ਼ੂ ਦੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਅਤੇ ਮਾਂ ਆਸ਼ਾ ਸ਼ੁਕਲਾ ਨੇ ਸ਼ੁਭਾਂਸ਼ੂ ਦੀ ਸੁਰੱਖਿਅਤ ਵਾਪਸੀ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਸਮੇਂ ਉਹ ਭਾਵੁਕ ਵੀ ਹੋ ਗਏ | ਪਰਿਵਾਰ ਨੇ ਲਖਨਊ ਦੇ ਸੀ.ਐਮ.ਐਸ ਕਾਲਜ ਆਡੀਟੋਰੀਅਮ ਵਿਚ ਪੁਲਾੜ ਵਾਹਨ ਦੀ ਲੈਂਡਿੰਗ ਦਾ ਲਾਈਵ ਪ੍ਰਸਾਰਨ ਦੇਖਿਆ ਅਤੇ ਸਾਰਿਆਂ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ | ਇਸ ਮੌਕੇ ਸ਼ੁਭਾਂਸ਼ੂ ਦੇ ਪਿਤਾ ਨੇ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਚੰਦਰਮਾ 'ਤੇ ਪਹੁੰਚ ਗਏ ਹਾਂ ਕਿਉਂਕਿ ਇਸ ਮਿਸ਼ਨ ਦਾ ਦੇਸ਼ ਦੇ ਗਗਨਯਾਨ ਪ੍ਰੋਗਰਾਮ ਲਈ ਆਪਣਾ ਮਹੱਤਵ ਹੈ | ਸ਼ੁਭਾਂਸ਼ੂ ਦੀ ਮਾਂ ਨੇ ਕਿਹਾ ਕਿ ਮੈਂ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ | ਜਦੋਂ ਪੁਲਾੜ ਵਾਹਨ ਦੀ ਲੈਂਡਿੰਗ ਹੋ ਰਹੀ ਸੀ ਤਾਂ ਥੋੜ੍ਹਾ ਡਰ ਲੱਗ ਰਿਹਾ ਸੀ ਪਰ ਸਾਰਾ ਕੁੱਝ ਵਧੀਆ ਹੋ ਗਿਆ | ਪ੍ਰਮਾਤਮਾ ਸਾਡੇ ਨਾਲ ਹੈ | ਇਸ ਮੌਕੇ ਸ਼ੁਭਾਂਸ਼ੂ ਦੀ ਮਾਂ ਨੇ ਭਾਵੁਕ ਹੰੁਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸ਼ੁਭਾਂਸ਼ੂ ਦਾ ਦੁਬਾਰਾ ਜਨਮ ਹੋਇਆ ਹੈ | ਸ਼ੁਭਾਂਸ਼ੂ ਨੇ ਧਰਤੀ 'ਤੇ ਵਾਪਸੀ ਦੀ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੋਮਵਾਰ ਸ਼ਾਮ 4.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਆਪਣੇ ਮਾਪਿਆਂ ਨੂੰ ਵੀਡੀਓ ਕਾਲ ਕੀਤੀ ਸੀ |

ਪਿਛਲੀ ਖ਼ਬਰ ਚੀਮਾ ਅਤੇ ਖਹਿਰਾ ਵਿਚਾਲੇ ਤਿੱਖੀ ਬਹਿਸ ਅਗਲੀ ਖ਼ਬਰ ਜਿਨਸੀ ਸ਼ੋਸ਼ਣ ਤੋਂ ਦੁਖੀ ਖੁਦ ਨੂੰ ਅੱਗ ਲਗਾਉਣ ਵਾਲੀ ਓਡੀਸ਼ਾ ਕਾਲਜ ਦੀ ਵਿਦਿਆਰਥਣ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।