ਮੁੰਬਈ, 15 ਜੁਲਾਈ (ਪੀ. ਟੀ. ਆਈ.)-ਮਨੋਜ ਕੁਮਾਰ ਦੀ 'ਰੋਟੀ ਕੱਪੜਾ ਔਰ ਮਕਾਨ' ਵਿਚ ਅਦਾਕਾਰੀ ਅਤੇ ਮਸ਼ਹੂਰ ਟੈਲੀਵਿਜ਼ਨ ਲੜੀਵਾਰ 'ਓਮ ਨਮਹ ਸ਼ਿਵਾਏ' ਅਤੇ 'ਅਦਾਲਤ' ਦੇ ਨਿਰਮਾਣ ਲਈ ਜਾਣੇ ਜਾਂਦੇ ਬਜ਼ੁਰਗ ਅਦਾਕਾਰ-ਨਿਰਮਾਤਾ ਧੀਰਜ ਕੁਮਾਰ (79) ਦਾ ਇਥੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ | ਉਹ ਨਮੂਨੀਆ ਤੋਂ ਪੀੜਤ ਸਨ ਅਤੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਸਨ | ਧੀਰਜ ਕੁਮਾਰ ਦੇ ਨਜ਼ਦੀਕੀ ਸਹਿਯੋਗੀ ਅਤੇ ਪਰਿਵਾਰਕ ਦੋਸਤ ਅਜੇ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਪਵਨ ਹੰਸ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ | ਧੀਰਜ ਕੁਮਾਰ ਨੇ ਮਨੋਰੰਜਨ ਜਗਤ 'ਚ ਆਪਣਾ ਸਫ਼ਰ 1965 ਦੇ ਇਕ ਪ੍ਰਤਿਭਾ ਖੋਜ ਮੁਕਾਬਲੇ ਵਿਚ 'ਫਾਈਨਲਿਸਟ' ਵਜੋਂ ਸ਼ੁਰੂ ਕੀਤਾ ਸੀ, ਜਿਸ 'ਚ ਸੁਪਰਸਟਾਰ ਰਾਜੇਸ਼ ਖੰਨਾ ਅਤੇ ਫਿਲਮ ਨਿਰਮਾਤਾ ਸੁਭਾਸ਼ ਘਈ ਵੀ ਸਨ¢ਧੀਰਜ ਕੁਮਾਰ ਨੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ, ਜਿਸ ਦੀ ਸ਼ੁਰੂਆਤ 1970 ਦੀ ਫਿਲਮ 'ਰਾਤੋਂ ਕਾ ਰਾਜਾ' ਨਾਲ ਹੋਈ¢ ਉਸ ਨੇ 'ਰੋਟੀ ਕਪੜਾ ਅÏਰ ਮਕਾਨ' (1974), 'ਸਰਗਮ' (1979) ਅਤੇ 'ਕ੍ਰਾਂਤੀ' (1981) ਵਰਗੀਆਂ ਫਿਲਮਾਂ 'ਚ ਸਹਾਇਕ ਭੂਮਿਕਾਵਾਂ ਨਿਭਾਈਆਂ¢ ਪੰਜਾਬੀ ਸਿਨੇਮਾ 'ਚ ਧੀਰਕ ਕੁਮਾਰ ਇਕ ਪ੍ਰਮੁੱਖ ਅਦਾਕਾਰ ਸਨ, ਜਿਨ੍ਹਾਂ 1970 ਅਤੇ 1984 ਦੇ ਵਿਚਕਾਰ 20 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ¢ਧੀਰਜ ਨੇ 1986 ਵਿਚ 'ਕਰੀਏਟਿਵ ਆਈ ਲਿਮਟਿਡ' ਦੀ ਸਥਾਪਨਾ ਕੀਤੀ | ਇਹ ਉਹ ਪ੍ਰੋਡਕਸ਼ਨ ਹਾਊਸ ਸੀ, ਜਿਸ ਨੇ ਭਾਰਤੀ ਟੈਲੀਵਿਜ਼ਨ ਨੂੰ ਆਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ¢ਉਸ ਦੀ ਅਗਵਾਈ 'ਚ ਕੰਪਨੀ ਨੇ 'ਓਮ ਨਮਹ ਸ਼ਿਵਾਏ' ਵਰਗਾ ਪ੍ਰਸਿੱਧ ਮਿਥਿਹਾਸਕ ਅਤੇ ਪਰਿਵਾਰਕ ਨਾਟਕ ਤਿਆਰ ਕੀਤਾ, ਜੋ 1997 ਤੋਂ 2001 ਤੱਕ ਦੂਰਦਰਸ਼ਨ ਨੈਸ਼ਨਲ 'ਤੇ ਚੱਲਿਆ, ਨਾਲ ਹੀ 'ਸ਼੍ਰੀ ਗਣੇਸ਼', 'ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨਿਆਤੀ', 'ਅਦਾਲਤ' ਅਤੇ 'ਘਰ ਕੀ ਲਕਸ਼ਮੀ ਬੇਟੀਆਂ' ਦਾ ਵੀ ਨਿਰਮਾਣ ਕੀਤਾ¢
ਨਹੀਂ ਰਹੇ ਦਿੱਗਜ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ
ਅਜੀਤ ਡੈਸਕ
16-07-2025