17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਯਮਨ 'ਚ ਭਾਰਤੀ ਨਰਸ ਦੀ ਫਾਂਸੀ ਟਲੀ

ਅਜੀਤ ਡੈਸਕ 16-07-2025
ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਕੇਰਲ ਦੀ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪਿ੍ਆ (38) ਨੂੰ ਯਮਨ 'ਚ 16 ਜੁਲਾਈ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ | ਕੇਰਲ ਦੇ ਪ੍ਰਭਾਵਸ਼ਾਲੀ ਸੁੰਨੀ ਨੇਤਾ ਕਾਂਥਾਪੁਰਮ ਏ.ਪੀ. ਅਬੂਬਕਰ ਮੁਮਲਿਯਾਰ ਅਤੇ ਭਾਰਤ ਸਰਕਾਰ ਦੇ ਦਖ਼ਲ ਨਾਲ ਹੋ ਰਹੀ ਗੱਲਬਾਤ ਤੋਂ ਬਾਅਦ ਯਮਨ ਦੇ ਸਥਾਨਕ ਅਧਿਕਾਰੀਆਂ ਨੇ ਨਿਮਿਸ਼ਾ ਦੀ ਸਜ਼ਾ ਮੁਲਤਵੀ ਕਰ ਦਿੱਤੀ ਹੈ | ਮੁਮਲਿਯਾਰ ਅਤੇ ਭਾਰਤ ਸਰਕਾਰ ਨੇ ਹਾਲੀਆ ਦਿਨਾ 'ਚ ਨਿਮਿਸ਼ਾ ਪਿ੍ਆ ਦੇ ਪਰਿਵਾਰ ਨੂੰ ਦੂਜੀ ਧਿਰ ਦੇ ਨਾਲ ਆਪਸੀ ਸਹਿਮਤੀ ਨਾਲ ਹੱਲ ਕੱਢਣ ਲਈ ਅਤੇ ਹੋਰ ਸਮਾਂ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਸਨ | ਹਲਕਿਆਂ ਮੁਤਾਬਿਕ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਬਾਵਜੂਦ ਭਾਰਤੀ ਅਧਿਕਾਰੀ ਯਮਨ ਦੇ ਜੇਲ੍ਹ ਪ੍ਰਸ਼ਾਸਨ ਅਤੇ ਹੋਰ ਸੰਬੰਧਿਤ ਵਿਭਾਗਾਂ ਨਾਲ ਸੰਪਰਕ 'ਚ ਬਣੇ ਰਹੇ, ਜਿਸ ਕਾਰਨ ਇਹ ਸਜ਼ਾ ਟਲ ਗਈ |

ਪਿਛਲੀ ਖ਼ਬਰ ਨਹੀਂ ਰਹੇ ਦਿੱਗਜ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਅਗਲੀ ਖ਼ਬਰ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ 'ਚ ਕੋਈ ਕਸਰ ਨਹੀਂ ਛੱਡਾਂਗੇ-ਸੋਬਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।