08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

'ਆਪ' ਆਗੂਆਂ ਨੇ ਪਾਕਿਸਤਾਨ ਵਲੋਂ ਦਰਸ਼ਨਾਂ ਲਈ ਲਗਾਈ ਫ਼ੀਸ ਦਾ ਕੀਤਾ ਵਿਰੋਧ

ਅਜੀਤ ਡੈਸਕ 14-09-2019
ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਆਪਣੇ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਹਲਕੀ ਸਿਆਸਤ ਕਰ ਰਹੇ ਹਨ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਦੁਆਬੇ ਨਾਲ ਸੰਬੰਧਿਤ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੀ ਐਜੀ.ਪੀ.ਸੀ. ਜਿਸ 'ਚੌਧਰ' ਦੀ ਲੜਾਈ ਲੜ ਰਹੇ ਹਨ ਅਤੇ ਇੱਕ-ਦੂਜੇ ਵਿਰੁੱਧ ਮੇਹਣੋ-ਮੇਹਣੀ ਹੋ ਰਹੇ ਹਨ, ਇਸ ਨਾਲ ਦੁਨੀਆ ਭਰ ਵੱਸਦੀ 'ਨਾਨਕ ਨਾਮ ਲੇਵਾ ਸੰਗਤ' ਪੰਜਾਬੀਅਤ ਅਤੇ ਪੰਥਕ ਪਰੰਪਰਾਵਾਂ ਅਤੇ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ | ਚੀਮਾ ਨੇ ਕੈਪਟਨ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਸਾਰੀਆਂ ਸਿਆਸੀ ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਕਾਸ਼ ਪੁਰਬ ਦੇ ਪਵਿੱਤਰ ਜਸ਼ਨਾਂ ਨੂੰ ਇੱਕ ਮੰਚ 'ਤੇ ਇੱਕਜੁੱਟ, ਇਕਸੁਰ ਅਤੇ ਇੱਕਮਤ ਹੋ ਕੇ ਮਨਾਉਣ ਦੀ ਅਪੀਲ ਕੀਤੀ ਤਾਂ ਕਿ ਪੂਰੀ ਦੁਨੀਆ ਤੱਕ 'ਬਾਬੇ ਨਾਨਕ' ਅਤੇ 'ਸਰਬੱਤ ਦੇ ਭਲੇ' ਵਾਲੇ ਸਾਰਥਿਕ ਸੰਦੇਸ਼ਾਂ ਨੂੰ ਸਫਲਤਾ ਪੂਰਵਕ ਪਹੁੰਚਾਇਆ ਜਾ ਸਕੇ | 'ਆਪ' ਆਗੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਕਰਮ ਭੂਮੀ' ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵਲੋਂ ਨਿਰਧਾਰਿਤ ਕੀਤੀ 20 ਡਾਲਰ ਫ਼ੀਸ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਆਪਣੇ ਕੂਟਨੀਤਕ ਦਬਾਅ ਨਾਲ ਪਾਕਿਸਤਾਨ ਸਰਕਾਰ ਤੋਂ 'ਐਾਟਰੀ ਫ਼ੀਸ' ਦਾ ਫ਼ੈਸਲਾ ਵਾਪਸ ਕਰਵਾਏ |
ਪਿਛਲੀ ਖ਼ਬਰ ਸਿੱਧੂ ਨਿਗਮ ਅੰਦਰ ਦਖ਼ਲ ਦੀ ਬਜਾਏ ਡਿਸਪੈਂਸਰੀਆਂ ਤੇ ਹਸਪਤਾਲਾਂ ਦੀ ਸਾਰ ਲਏ-ਅਕਾਲੀ-ਭਾਜਪਾ ਕੌਾਸਲਰ ਅਗਲੀ ਖ਼ਬਰ ਹਾਲ-ਏ-ਹਕੂਮਤ : ਇਕ ਰਾਤ ਦੇ ਡਿਪਟੀ! ਪੁਲਿਸ ਬਣੀ ਸਿਆਸਤਦਾਨਾਂ ਤੇ ਤਕੜੀਆਂ ਧਿਰਾਂ ਦਾ ਹੱਥ ਠੋਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।