08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਵਿਧਾਇਕ ਸ਼ਰਮਾ ਨੇ ਡੀ. ਸੀ. ਨੂੰ ਮਿਲ ਕੇ ਛੱਤ ਸਹਿਕਾਰੀ ਸਭਾ ਦੀ ਚੋਣ ਮੁੜ ਕਰਵਾਉਣ ਦੀ ਕੀਤੀ ਮੰਗ <br/>

ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੂੰ ਸ਼ਿਕਾਇਤ ਸੌਾਪਦੇ ਹੋਏ ਡੇਰਾਬੱਸੀ ਦੇ ਵਿਧਾਇਕ ਐਨ. ਕੇ. ਸ਼ਰਮਾ | ਤਸਵੀਰ : ਦਵਿੰਦਰ ਸਿੰਘ <br/> 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਡੇਰਾਬੱਸੀ ਦੇ ਵਿਧਾਇਕ ਐਨ. ਕੇ. ਸ਼ਰਮਾ ਨੇ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੂੰ ਮਿਲ ਕੇ ਦੀ ਛੱਤ ਸਹਿਕਾਰੀ ਸਭਾ ਲਿਮਟਿਡ ਦੇ ਸਕੱਤਰ ਅਜੈਬ ਸਿੰਘ ਿਖ਼ਲਾਫ਼ ਸ਼ਿਕਾਇਤ ਸੌਾਪੀ ਗਈ | ਇਸ ਸ਼ਿਕਾਇਤ 'ਚ ਉਨ੍ਹਾਂ ਦੋਸ਼ ਲਗਾਇਆ ਹੈ ਕਿ ਅਜੈਬ ਸਿੰਘ ਵਲੋਂ ਧੱਕੇਸ਼ਾਹੀ ਨਾਲ ਸਭਾ ਦੀ ਚੋਣ ਦੌਰਾਨ ਅਕਾਲੀ ਪੱਖੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਕਾਂਗਰਸ ਪੱਖੀ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਚੋਣ 'ਤੇ ਰੋਕ ਲਗਾਈ ਜਾਵੇ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਜਾਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ਰਮਾ ਨੇ ਕਿਹਾ ਕਿ ਪਿੰਡ ਛੱਤ ਦੀ ਸਹਿਕਾਰੀ ਸਭਾ ਦੀ ਚੋਣ ਦੌਰਾਨ 11 ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ ਅਤੇ ਇਸ ਸਬੰਧੀ ਅਕਾਲੀ ਦਲ ਨਾਲ ਸਬੰਧਿਤ 12 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਸਕੱਤਰ ਅਜੈਬ ਸਿੰਘ ਨੂੰ ਦਸਤੀ ਸੌਾਪੇ ਗਏ ਸਨ, ਜਿਸ ਦੀ ਉਨ੍ਹਾਂ ਵਲੋਂ ਕੋਈ ਰਿਸੀਵਿੰਗ ਨਹੀਂ ਸੀ ਦਿੱਤੀ ਗਈ, ਪਰ ਬਾਅਦ ਵਿਚ ਅਜੈਬ ਸਿੰਘ ਨੇ ਉਕਤ ਵਿਅਕਤੀਆਂ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਅਤੇ ਦੂਜੀ ਧਿਰ ਦੇ 11 ਮੈਂਬਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬਧਿਤ ਹਨ, ਨੂੰ ਨਿਰਵਿਰੋਧ ਜੇਤੂ ਕਰਾਰ ਦੇ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਾਰਵਾਈ ਕਾਂਗਰਸ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਦੀ ਸ਼ਹਿ 'ਤੇ ਹੋਈ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ 12 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚੋਂ ਕੋਈ ਵੀ ਡਿਫਾਲਟਰ ਨਹੀਂ ਹੈ ਅਤੇ ਸਾਰੇ ਹੀ ਐਕਟਿਵ ਮੈਂਬਰ ਹਨ, ਜਦਕਿ ਕਾਂਗਰਸੀ ਉਮੀਦਵਾਰਾਂ ਵਿਚੋਂ 3 ਮੈਂਬਰ ਡਿਫਾਲਟਰ ਹਨ ਅਤੇ ਇਕ ਮੈਂਬਰ ਸਹਿਕਾਰੀ ਸਭਾ ਦਾ ਐਕਟਿਵ ਮੈਂਬਰ ਹੀ ਨਹੀਂ ਹੈ, ਜਿਸ ਕਾਰਨ ਉਨ੍ਹਾਂ 4 ਮੈਂਬਰਾਂ ਦੇ ਕਾਗਜ਼ ਰੱਦ ਕੀਤੇ ਜਾਣੇ ਚਾਹੀਦੇ ਸਨ | ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਸੰਬਧੀ ਸਕੱਤਰ ਅਜੈਬ ਸਿੰਘ ਿਖ਼ਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਚੋਣ ਰੱਦ ਕਰਵਾ ਕੇ ਮੁੜ ਚੋਣ ਕਰਵਾਈ ਜਾਵੇ | ਵਿਧਾਇਕ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨਗੇ | ਇਸ ਮੌਕੇ ਵਿਧਾਇਕ ਸ਼ਰਮਾ ਦੇ ਨਾਲ ਨਾਮਜ਼ਦਗੀ ਭਰਨ ਵਾਲੇ ਅਕਾਲੀ ਪੱਖੀ ਉਮੀਦਵਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹਾਲ-ਏ-ਹਕੂਮਤ : ਇਕ ਰਾਤ ਦੇ ਡਿਪਟੀ! ਪੁਲਿਸ ਬਣੀ ਸਿਆਸਤਦਾਨਾਂ ਤੇ ਤਕੜੀਆਂ ਧਿਰਾਂ ਦਾ ਹੱਥ ਠੋਕਾ ਅਗਲੀ ਖ਼ਬਰ ਐਫ਼ੀਲੀਏਸ਼ਨ ਸਕੂਲਾਂ ਨੂੰ ਸਕਿਓਰਿਟੀ ਦੇ ਨਾਂਅ 'ਤੇ ਮੋਟੀਆਂ ਫ਼ੀਸਾਂ ਜਮ੍ਹਾਂ ਕਰਵਾਉਣ ਸਬੰਧੀ ਹੁਕਮਾਂ ਤਹਿਤ ਰਾਸਾ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।