07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਡੇਰਾਬੱਸੀ ਤੋਂ ਲਾਪਤਾ ਨੌਜਵਾਨ ਅੰਮਿ੍ਤਸਰ ਤੋਂ ਮਿਲਿਆ

ਅਜੀਤ ਡੈਸਕ 14-09-2019
ਪਰਿਵਾਰ ਨਾਲ ਘਰ ਵਾਪਸ ਆਉਂਦਿਆਂ ਮੁੰਡੀ ਖਰੜ ਤੋਂ ਮੁੜ ਹੋਇਆ ਗਾਇਬ, ਮਾਪੇ ਪ੍ਰੇਸ਼ਾਨ
ਡੇਰਾਬੱਸੀ, 13 ਸਤੰਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਤੋਂ ਇਕ ਸਬਜ਼ੀ ਵਿਕਰੇਤਾ ਦਾ 24 ਸਾਲ ਦਾ ਇਕਲੌਤਾ ਪੁੱਤਰ ਅਚਾਨਕ ਲਾਪਤਾ ਹੋਣ ਮਗਰੋਂ ਹਫ਼ਤੇ ਬਾਅਦ ਅੰਮਿ੍ਤਸਰ ਤੋਂ ਮਿਲ ਗਿਆ ਸੀ | ਸਾਰਾ ਪਰਿਵਾਰ ਖੁਸ਼ ਸੀ, ਪਰ ਜਦੋਂ ਉਹ ਕਾਰ 'ਚ ਸਵਾਰ ਹੋ ਕੇ ਡੇਰਾਬੱਸੀ ਵਾਪਸ ਪਰਤ ਰਹੇ ਸਨ ਤਾਂ ਮੁੰਡੀ ਖਰੜ ਵਿਖੇ ਉਕਤ ਨੌਜਵਾਨ ਕੋਲਡ ਡਰਿੰਕ ਖਰੀਦਣ ਚਲਾ ਗਿਆ ਅਤੇ ਮੁੜ ਗਾਇਬ ਹੋ ਗਿਆ | ਪਰਿਵਾਰ ਦੇ ਚਿਹਰਿਆਂ 'ਤੇ ਆਈ ਖੁਸ਼ੀ 'ਤੇ ਇਕ ਵਾਰ ਫੇਰ ਪ੍ਰੇਸ਼ਾਨੀ ਦੇ ਬੱਦਲ ਛਾ ਗਏ | ਲਾਪਤਾ ਹੋਏ ਲੜਕੇ ਦੇ ਪਿਤਾ ਵਿਜੇ ਕੁਮਾਰ ਦੁਰੇਜਾ ਵਾਸੀ ਮਕਾਨ ਨੰ: 59, ਨਿੰਰਕਾਰੀ ਮੁਹੱਲਾ ਡੇਰਾਬੱਸੀ ਨੇ ਦੱਸਿਆ ਕਿ ਉਸ ਦਾ 24 ਸਾਲ ਦਾ ਲੜਕਾ ਸਾਹਿਲ 28 ਅਗਸਤ ਸ਼ਾਮ ਨੂੰ ਦੁਕਾਨ ਤੋਂ ਲਾਪਤਾ ਹੋ ਗਿਆ ਸੀ | ਪਰਿਵਾਰ ਵਲੋਂ ਆਪਣੇ ਪੱਧਰ 'ਤੇ ਉਸ ਦੀ ਬਥੇਰੀ ਭਾਲ ਕੀਤੀ | ਕੋਈ ਉੱਘ-ਸੁੱਘ ਨਾ ਮਿਲਣ ਕਾਰਨ ਇਸ ਸਬੰਧੀ 30 ਅਗਸਤ ਨੂੰ ਡੇਰਾਬੱਸੀ ਪੁਲਿਸ ਸਟੇਸ਼ਨ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ | 3 ਸਤਬੰਰ ਨੂੰ ਸਾਹਿਲ ਦਾ ਅੰਮਿ੍ਤਸਰ ਸਥਿਤ ਜਲਿ੍ਹਆਂਵਾਲੇ ਬਾਗ ਨੇੜੇ ਦੇਖੇ ਜਾਣ ਦੀ ਜਾਣਕਾਰੀ ਮਿਲੀ | ਆਪਣੀ ਪਤਨੀ ਅਤੇ ਭਰਾਵਾਂ ਸਮੇਤ ਉਹ ਕਾਰ 'ਚ ਅੰਮਿ੍ਤਸਰ ਗਏ ਜਿੱਥੇ ਉਨ੍ਹਾਂ ਨੂੰ ਸਾਹਿਲ ਸਹੀ ਸਲਾਮਤ ਮਿਲ ਗਿਆ | 4 ਸਤੰਬਰ ਨੂੰ ਵਾਪਿਸ ਡੇਰਾਬੱਸੀ ਪਰਤ ਰਹੇ ਸਨ ਤਾਂ ਮੁੰਡੀ ਖਰੜ ਵਿਖੇ ਕਾਰ ਦੀ ਇਕ ਥ੍ਰੀ-ਵ੍ਹੀਲਰ ਨਾਲ ਮਾਮੂਲੀ ਟੱਕਰ ਹੋ ਗਈ | ਆਪਸੀ ਤਕਰਾਰ ਵੱਧ ਜਾਣ ਕਾਰਨ ਮਾਮਲਾ ਮੁੰਡੀ ਖਰੜ ਚੌਾਕੀ ਤੱਕ ਪਹੁੰਚ ਗਿਆ | ਉਹ ਆਪਣੀ ਪਤਨੀ ਅਤੇ ਬੇਟੇ ਨੂੰ ਕਾਰ 'ਚ ਬਿਠਾ ਕੇ ਖ਼ੁਦ ਭਰਾਵਾਂ ਨਾਲ ਪੁਲਿਸ ਚੌਕੀ ਅੰਦਰ ਗੱਲਬਾਤ ਕਰਨ ਚਲੇ ਗਏ | ਇਸ ਦੌਰਾਨ ਸਾਹਿਲ ਮਾਂ ਨੂੰ ਕਾਰ 'ਚ ਛੱਡ ਕੇ ਕੋਲਡ ਡਰਿੰਕ ਲੈਣ ਚਲਾ ਗਿਆ, ਪਰ ਮੁੜ ਵਾਪਿਸ ਨਾ ਆਇਆ | ਉਸ ਦੀ ਇਧਰ-ਉਧਰ ਭਾਲ ਕੀਤੀ ਗਈ, ਪਰ ਉਹ ਨਾ ਮਿਲਿਆ | ਪਰਿਵਾਰ ਨੇ ਆਪਣੀ ਵਿੱਥਿਆ ਡੇਰਾਬੱਸੀ ਪੁਲਿਸ ਸਟੇਸ਼ਨ ਜਾ ਕੇ ਸੁਣਾਈ | ਡੇਰਾਬੱਸੀ ਪੁਲਿਸ ਦੇ ਕਹਿਣ 'ਤੇ ਪਰਿਵਾਰ ਵਲੋਂ 11 ਸਤੰਬਰ ਨੂੰ ਉਸ ਦੇ ਲਾਪਤਾ ਹੋਣ ਸਬੰਧੀ ਮੁੰਡੀ ਖਰੜ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਹੈ | ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ |
ਪਿਛਲੀ ਖ਼ਬਰ ਅਦਾਲਤ ਵਲੋਂ ਸੰਦੀਪ ਕੌਰ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਅਗਲੀ ਖ਼ਬਰ ਪਿੰਡ ਬੜਮਾਜਰਾ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਲਈ ਗਈ ਗਮਾਡਾ ਦੀ ਟੀਮ 'ਤੇ ਲੋਕਾਂ ਵਲੋਂ ਪਥਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।