07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਏ.ਪੀ.ਜੀ. ਸਮਾਰਟ ਸਕੁੂਲ ਨੇ ਮਨਾਇਆ ਹਿੰਦੀ ਦਿਵਸ <br/>

ਏ. ਪੀ. ਜੇ. ਸਮਾਰਟ ਸਕੂਲ ਵਿਖੇ ਹਿੰਦੀ ਦਿਵਸ ਮੌਕੇ ਕਰਵਾਏ ਗਏ ਪੋਸਟਰ ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚੇ ਤਸਵੀਰ ਸਾਂਝੀ ਕਰਵਾਉਂਦੇ ਹੋਏ | ਤਸਵੀਰ : ਜੰਡਪੁਰੀ <br/> 14-09-2019
ਖਰੜ, 13 ਸਤੰਬਰ (ਜੰਡਪੁਰੀ)-ਏ. ਪੀ. ਜੇ. ਸਮਾਰਟ ਸਕੂਲ ਵਲੋਂ ਹਿੰਦੀ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਹਿੰਦੀ ਦਿਵਸ ਸਬੰਧੀ ਸਕੂਲ ਵਿਖੇ 6 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਪ੍ਰੀ. ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰੋਗਰਾਮਾਂ ਅਤੇ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ | ਇਸ ਮੌਕੇ ਜਿਥੇ ਬੱਚਿਆਂ ਵਲੋਂ ਸਟੇਜ 'ਤੇ ਆਪਣੀਆਂ ਪ੍ਰਤਿਭਾਵਾਂ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਮੁਕਾਬਲਿਆਂ ਦੌਰਾਨ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰ: ਜਸਵੀਰ ਚੰਦਰ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਹੰਭਲੇ ਦੀ ਭਰਪੂਰ ਪ੍ਰਸੰਸਾ ਵੀ ਕੀਤੀ ਗਈ | ਅੰਤਿਮ ਦਿਨ ਸਕੂਲ ਦੀ ਕੋਆਰਡੀਨੇਟਰ ਸੀਮਾ ਸ਼ਰਮਾ ਅਤੇ ਇੰਦਰਜੀਤ ਸੈਣੀ ਨੇ ਬੱਚਿਆਂ ਨੂੰ ਆਪਣੀ ਰਾਸ਼ਟਰੀ ਭਾਸ਼ਾ ਪ੍ਰਤੀ ਮੋਹ ਅਤੇ ਵਿਸ਼ਵਾਸ ਵਧਾਉਣ ਦੀ ਤਾਕੀਦ ਵੀ ਕੀਤੀ |

ਪਿਛਲੀ ਖ਼ਬਰ ਪੈਰੀਫੇਰੀ ਕੰਟਰੋਲ ਏਰੀਏ 'ਚ ਗਮਾਡਾ ਨੇ ਅਣ-ਅਧਿਕਾਰਤ ਉਸਾਰੀਆਂ 'ਤੇ ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਪਦਮਸ੍ਰੀ ਅਰਜਨ ਐਵਾਰਡੀ ਅਤੇ ਰੁਸਤਮ-ਏ-ਹਿੰਦ ਕਰਤਾਰ ਸਿੰਘ ਵਲੋਂ ਕੁਸ਼ਤੀ ਅਖਾੜੇ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।