20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਬਾ ਮੰਡ ਪੀਰ ਦੇ ਦਰਬਾਰ ’ਤੇ ਗੁੱਗਾ ਜਾਹਰ ਪੀਰ ਦਾ ਸਾਲਾਨਾ ਮੇਲਾ ਕਰਵਾਇਆ

ਹੁਸੈਨਪੁਰ, 19 ਨਵੰਬਰ (ਤਰਲੋਚਨ ਸਿੰਘ ਸੋਢੀ)-ਬਾਬਾ ਮੰਡ ਪੀਰ ਦੇ ਦਰਬਾਰ ਤੇ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਤੇ ਐਨ. ਆਰ.

ਅਜੀਤ ਡੈਸਕ 20-11-2026
ਹੁਸੈਨਪੁਰ, 19 ਨਵੰਬਰ (ਤਰਲੋਚਨ ਸਿੰਘ ਸੋਢੀ)-ਬਾਬਾ ਮੰਡ ਪੀਰ ਦੇ ਦਰਬਾਰ ਤੇ ਪਿੰਡ ਪਾਜੀਆਂ ਕਪੂਰਥਲਾ ਵਿਖੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਗੁੱਗਾ ਜਾਹਰ ਪੀਰ ਦਾ ਸਾਲਾਨਾ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਦੌਰਾਨ ਬਾਬਾ ਜੀ ਦੇ ਦਰਬਾਰ ’ਤੇ ਝੰਡਾ ਅਤੇ ਚਾਦਰ ਚਡ਼੍ਹਾਉਣ ਦੀ ਰਸਮ ਨਿਭਾਉਣ ਉਪਰੰਤ ਬਾਅਦ ਕੁਲਦੀਪ ਸਿੰਘ ਉੱਗੀ, ਰਾਜੂ ਉੱਗੀ, ਸਰਵਨ ਉੱਗੀ, ਜੱਗੀ ਉੱਗੀ, ਰਾਜ ਚੌਹਾਨ ਕੱਵਾਲ ਅਤੇ ਕੁਲਦੀਪ ਕੇਸ਼ਵ ਵਲੋਂ ਬਾਬਾ ਜੀ ਦੀ ਮੁਹਿਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਾਬਾ ਗੁੱਗਾ ਜਾਹਰ ਪੀਰ ਦੇ ਸਾਲਾਨਾ ਮੇਲੇ ਦੀ ਵਧਾਈ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸ਼ਾਹ ਨੇ ਸੰਗਤਾਂ ਨੂੰ ਪੀਰਾਂ ਫ਼ਕੀਰਾਂ ਦੇ ਮੇਲੇ ਰਲ ਮਿਲ ਕੇ ਉਤਸ਼ਾਹ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ ਤੇ ਮੇਲੇ ’ਚ ਆਏ ਗਾਇਕਾਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਮੇਲੇ ਨੂੰ ਸਫ਼ਲ ਬਣਾਉਣ ਵਿਚ ਚਮਕੌਰ ਸਿੰਘ, ਬਿੱਕਾ ਹਲਵਾਈ ਦੁਰਗਾਪੁਰ, ਜਸਵੀਰ ਸਿੰਘ, ਜਸਪਾਲ ਸਿੰਘ, ਸੋਨੂੰ, ਮੰਗਾ ਸ਼ੇਰ ਸ਼ਾਹ ਖੈਡ਼ਾ ਮੰਦਰ, ਸਾਬਾ, ਚਰਨਜੀਤ ਸਿੰਘ, ਸ਼ਿੰਗਾਰਾ ਸਿੰਘ, ਬਿਸ਼ਨ ਸਿੰਘ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਫਗਵਾਡ਼ੇ ਦਾ ਉਦਯੋਗਿਕ ਹੱਬ ਖ਼ਤਮ ਕਰਨ ਵੱਲ ਤੁਰ ਪਈ ਹੈ ਪੰਜਾਬ ਸਰਕਾਰ-ਰਾਵਲਪਿੰਡੀ ਅਗਲੀ ਖ਼ਬਰ ਕਾਲਾ ਸੰਘਿਆਂ ਪੁਲਿਸ ਨੇ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।