ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਦੀਵਾਲੀ ਮੌਕੇ ਸੀ.ਟੀ. ਸਕੈਨ ਤੇ ਹੋਰ ਟੈਸਟ ਅੱਧੇ ਰੇਟਾਂ ’ਤੇ
ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 15 ਸਾਲਾਂ ਤੋਂ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਨਾਭ ਤੋਂ ਮਾਨਤਾ ਪ੍ਰਾਪਤ ਜ਼ਿਲ੍ਹੇ ਦੇ ਇੱਕੋ ਇੱਕ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਮੌਕੇ ਵੱਡੀ ਸਿਹਤ ਸੌਗਾਤ ਦਿੰਦਿਆਂ ਹਸਪਤਾਲ ਵਿਖੇ ਸਥਾਪਿਤ ਕੀਤੇ ਗਏ ਅਤਿ-ਆਧੁਨਿਕ ਸੀ. ਟੀ.
ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਿਛਲੇ 15 ਸਾਲਾਂ ਤੋਂ ਸ਼ਾਨਦਾਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਨਾਭ ਤੋਂ ਮਾਨਤਾ ਪ੍ਰਾਪਤ ਜ਼ਿਲ੍ਹੇ ਦੇ ਇੱਕੋ ਇੱਕ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਲੋਂ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਮੌਕੇ ਵੱਡੀ ਸਿਹਤ ਸੌਗਾਤ ਦਿੰਦਿਆਂ ਹਸਪਤਾਲ ਵਿਖੇ ਸਥਾਪਿਤ ਕੀਤੇ ਗਏ ਅਤਿ-ਆਧੁਨਿਕ ਸੀ.ਟੀ. ਸਕੈਨ ਤੇ ਸਾਰੇ ਟੈੱਸਟ ਅੱਧੇ ਰੇਟਾਂ ’ਤੇ ਕੀਤੇ ਜਾਣਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਘੇ ਸਰਜਨ ਡਾਕਟਰ ਅਮਨਪ੍ਰੀਤ ਸਿੰਘ ਗੋਲਡ ਮੈਡਲ ਇਸ਼ਕ ਨੇ ਦੱਸਿਆ ਕਿ ਸੀ.ਟੀ. ਸਕੈਨ ਵਰਗੀ ਅਹਿਮ ਜਾਂਚ ਲਈ ਹੁਣ ਮਰੀਜ਼ਾਂ ਨੂੰ ਦੂਰ-ਦੁਰਾਡੇ ਸ਼ਹਿਰਾਂ ਵੱਲ ਜਾਣ ਦੀ ਲੋਡ਼ ਘੱਟ ਹੋਵੇਗੀ ਅਤੇ ਆਪਣੇ ਹੀ ਸ਼ਹਿਰ ਵਿਚ ਜਾਂਚ ਦੀ ਸਹੂਲਤ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਨਵੇਂ ਸੀ.ਟੀ. ਸਕੈਨਿੰਗ ਵਿੰਗ ਵਿਚ ਕੈਨਨ ਤਕਨਾਲੋਜੀ ਨਾਲ ਲੈਸ ਆਧੁਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜੋ ਘੱਟ ਰੇਡੀਏਸ਼ਨ ਵਿਚ ਉੱਚ ਗੁਣਵੱਤਾ ਅਤੇ ਸਪਸ਼ਟ ਇਮੇਜਿੰਗ ਪ੍ਰਦਾਨ ਕਰਨ ਵਿਚ ਸਹਾਇਕ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਭਰੋਸੇਯੋਗ ਜਾਂਚ ਸਹੂਲਤ ਮੁਹੱਈਆ ਕਰਵਾਉਣਾ ਇਸ ਯੂਨਿਟ ਦਾ ਮੁੱਖ ਉਦੇਸ਼ ਹੈ। ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਅਮਨਪ੍ਰੀਤ ਹਸਪਤਾਲ ਦਾ ਮੁੱਖ ਉਦੇਸ਼ ਇਲਾਕੇ ਦੇ ਹਰ ਵਰਗ ਨੂੰ ਆਧੁਨਿਕ ਅਤੇ ਮਿਆਰੀ ਇਲਾਜ ਸਹੂਲਤਾਂ ਵਾਜਬ ਖ਼ਰਚੇ ’ਤੇ ਇੱਕੋ ਛੱਤ ਹੇਠ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਦੇ ਰਿਟਾਇਰਡ ਡਾਕਟਰ ਮਨਦੀਪ ਸਿੰਘ ਜੋ ਕੇ ਸ਼ੂਗਰ ਅਤੇ ਹਾਰਟ ਦੇ ਸਪੈਸ਼ਲਿਸਟ ਹਨ, ਹਫ਼ਤੇ ਦੇ ਸੱਤੇ ਦਿਨ ਹਸਪਤਾਲ ਵਿਚ ਮੌਜੂਦ ਰਹਿੰਦੇ ਹਨ।