07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ਤਿੰਨ ਜੀ ਰਾਸ਼ਟਰੀ ਸੀ.ਐਮ.ਈ. ਦਾ ਆਯੋਜਨ

ਆਦਮਪੁਰ, 6 ਨਵੰਬਰ (ਹਰਪ੍ਰੀਤ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਹਿਯੋਗੀ ਸਿਹਤ ਵਿਗਿਆਨ ਵਿਭਾਗ ਵਲੋਂ ਭਾਰਤੀ ਰੇਡੀਓਗ੍ਰਾਫ਼ਰ ਅਤੇ ਟੈਕਨੋਲੋਜਿਸਟ ਸੰਸਥਾ ਦੇ ਸਹਿਯੋਗ ਨਾਲ ਤਿੰਨ ਜੀ ਰਾਸ਼ਟਰੀ ਨਿਰੰਤਰ ਡਾਕਟਰੀ ਸਿੱਖਿਆ ਪ੍ਰੋਗਰਾਮ ‘ਵਿਸ਼ਵ ਰੇਡੀਓਲੋਜੀ ਦਿਵਸ’ ਮਨਾਉਣ ਲਈ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਦਾ ਵਿਸ਼ਾ ‘ਇਨੋਵੇਟਿਵ ਇਮੇਜਿੰਗ ਤੇ ਡਾਇਗਨੌਸਟਿਕ ਸ਼ੁੱਧਤਾ ਦੁਆਰਾ ਰੇਡੀਓਗ੍ਰਾਫੀ ਦਾ ਵਿਕਾਸ’ ਸੀ ਜਿਸ ਨਾਲ ਵਿਦਿਆਰਥੀ ਆਧੁਨਿਕ ਸਿਹਤ ਸੰਭਾਲ ਤਕਨਾਲੋਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਜੋ ਜਲਦੀ ਬਿਮਾਰੀ ਦੀ ਪਛਾਣ ਕਰਨ ਤੇ ਮਨੁੱਖੀ ਜਾਨਾਂ ਬਚਾਉਣ ਵਿੱਚ ਮਦਦ ਕਰਦਾ ਹੈ।

ਅਜੀਤ ਡੈਸਕ 07-11-2026
ਆਦਮਪੁਰ, 6 ਨਵੰਬਰ (ਹਰਪ੍ਰੀਤ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਹਿਯੋਗੀ ਸਿਹਤ ਵਿਗਿਆਨ ਵਿਭਾਗ ਵਲੋਂ ਭਾਰਤੀ ਰੇਡੀਓਗ੍ਰਾਫ਼ਰ ਅਤੇ ਟੈਕਨੋਲੋਜਿਸਟ ਸੰਸਥਾ ਦੇ ਸਹਿਯੋਗ ਨਾਲ ਤਿੰਨ ਜੀ ਰਾਸ਼ਟਰੀ ਨਿਰੰਤਰ ਡਾਕਟਰੀ ਸਿੱਖਿਆ ਪ੍ਰੋਗਰਾਮ ‘ਵਿਸ਼ਵ ਰੇਡੀਓਲੋਜੀ ਦਿਵਸ’ ਮਨਾਉਣ ਲਈ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਦਾ ਵਿਸ਼ਾ ‘ਇਨੋਵੇਟਿਵ ਇਮੇਜਿੰਗ ਤੇ ਡਾਇਗਨੌਸਟਿਕ ਸ਼ੁੱਧਤਾ ਦੁਆਰਾ ਰੇਡੀਓਗ੍ਰਾਫੀ ਦਾ ਵਿਕਾਸ’ ਸੀ ਜਿਸ ਨਾਲ ਵਿਦਿਆਰਥੀ ਆਧੁਨਿਕ ਸਿਹਤ ਸੰਭਾਲ ਤਕਨਾਲੋਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਜੋ ਜਲਦੀ ਬਿਮਾਰੀ ਦੀ ਪਛਾਣ ਕਰਨ ਤੇ ਮਨੁੱਖੀ ਜਾਨਾਂ ਬਚਾਉਣ ਵਿੱਚ ਮਦਦ ਕਰਦਾ ਹੈ। ਸਮਾਗਮ ’ਚ ਯੂਨੀਵਰਸਿਟੀ ਦੇ ਮਾਨਯੋਗ ਕੁਲਪਤੀ ਸੰਤ ਮਨਮੋਹਨ ਸਿੰਘ, ਮਾਨਯੋਗ ਉਪ ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਤੇ ਮੁੱਖ ਮਹਿਮਾਨ ਡਾ. ਐਸ.ਸੀ. ਬਾਂਸਲ ਦੇ ਨਾਲ ਹੋਰ ਮਾਹਿਰ ਡਾ. ਵਿਨੀਤ ਜੋਸਫ, ਰਣਧੀਰ ਸਿੰਘ ਦੋਆਦ, ਬੁਰਹਾਨ ਬਸ਼ੀਰ, ਮੁਹੰਮਦ ਯੂਨਸ ਤੇ ISRT ਦੇ ਮੈਂਬਰ ਜੋਏ ਅੰਜ਼ਾਰ ਹਾਮਿਦ, ਸੈਮ ਚੇਰੀਅਨ ਅਤੇ ਨਰੇਂਦਰ ਸ਼ਰਮਾ ਸ਼ਾਮਲ ਹੋਏ। ਮਾਨਯੋਗ ਉਪ ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਨੇ ਪੇਸ਼ੇਵਰ ਯੋਗਤਾਵਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਖੋਜਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਦੇ ਗਿਆਨ ਨੂੰ ਅਮੀਰ ਬਣਾਉਣ ਵਿੱਚ ਅਕਾਦਮਿਕ ਸਮਾਗਮਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਡਾ. ਐਸ.ਸੀ. ਬਾਂਸਲ (ਚੇਅਰਪਰਸਨ ISRT ਆਈਅਐਸ ਆਰਟੀ , ਪ੍ਰੋਫੈਸ਼ਨਲ ਕੌਂਸਲ ਮੈਂਬਰ ਐਨਸੀਏਐਚਪੀ, ਐਮਓਅਐਚ ਐਫ ਡਬਲਯੂ ਭਾਰਤ ਸਰਕਾਰ) ਨੇ ਇਸ ਗੱਲ ਦਾ ਵਿਆਪਕ ਵੇਰਵਾ ਦਿੱਤਾ ਕਿ ਤਕਨੀਕੀ ਤਰੱਕੀ ਅਤੇ ਨਵੀਨਤਾਕਾਰੀ ਇਮੇਜਿੰਗ ਤਕਨੀਕਾਂ ਰੇਡੀਓਲੋਜੀ ਦੇ ਖੇਤਰ ਨੂੰ ਕਿਵੇਂ ਬਦਲ ਰਹੀਆਂ ਹਨ। ਡਾ. ਸ਼ਵੇਤਾ ਸਿੰਘ (ਡੀਨ, ਸਹਿਯੋਗੀ ਸਿਹਤ ਵਿਗਿਆਨ ਵਿਭਾਗ) ਨੇ ਅਕਾਦਮਿਕ ਉੱਤਮਤਾ, ਪੇਸ਼ੇਵਰ ਵਿਕਾਸ ਤੇ ਰੇਡੀਓਲੋਜੀ ਤੇ ਮੈਡੀਕਲ ਇਮੇਜਿੰਗ ਨੂੰ ਅੱਗੇ ਵਧਾਉਣ ’ਚ ਸੀਐਮੀ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ਦੇ ਬੱਚਿਆਂ ਨੇ ਜਾਗਰੂਕਤਾ ਰੈਲੀ ਕੱਢ ਕੇ ਦਿੱਤਾ ‘ਗ੍ਰੀਨ ਦੀਵਾਲੀ’ ਮਨਾਉਣ ਦਾ ਸੁਨੇਹਾ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ’ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।