ਰੂੰ ਪਿੰਜਣ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਮਸ਼ੀਨ ਤੇ ਸਾਮਾਨ ਸਡ਼ ਕੇ ਸੁਆਹ ‘ਮਸ਼ੀਨ ’ਚ ਰੂੰ ਪਾਉਣ ਸਮੇਂ ਹੋਇਆ ਧਮਾਕਾ, ਦੁਕਾਨ ਮਾਲਕ ਦੇ ਹੱਥ ਵੀ ਝੁਲਸੇ
ਫਗਵਾਡ਼ਾ, 5 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ ਦੇ ਚਾਚੋਕੀ ਇਲਾਕੇ ’ਚ ਰੂੰ ਪਿੰਜਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਦੁਕਾਨ ’ਚ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨ ’ਚ ਪਈ ਮਸ਼ੀਨ ਤੇ ਹੋਰ ਸਾਮਾਨ ਸਡ਼ ਕੇ ਸੁਆਹ ਹੋ ਗਿਆ।
ਅਜੀਤ ਡੈਸਕ
06-11-2026