06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵਲੋਂ ਕਲੱਬਾਂ ਦੇ ਸਹਿਯੋਗ ਨਾਲ 13 ਨੂੰ ਲਗਾਏ ਜਾ ਰਹੇ ਮੈਗਾ ਪ੍ਰੋਜੈਕਟ ਸਬੰਧੀ ਮੀਟਿੰਗ

ਬੇਗੋਵਾਲ , 5 ਨਵੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਖੇਤਰ ’ਚ ਵੱਡੀਆਂ ਮੱਲ੍ਹਾਂ ਮਾਰਨ ਵਾਲੀ ਸੰਸਥਾ ਲਾਈਨ ਕਲੱਬ ਬੇਗੋਵਾਲ ਰੋਇਲ ਬੰਦਗੀ ਤੇ ਇਲਾਕੇ ਦੀਆਂ ਸਮੂਹ ਕਲੱਬਾਂ ਦੇ ਮੈਂਬਰਾਂ ਦੀ ਮੀਟਿੰਗ ਚੇਅਰਮੈਨ ਲਾਈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐਸ. ਐਸ.

ਅਜੀਤ ਡੈਸਕ 06-11-2026
ਬੇਗੋਵਾਲ , 5 ਨਵੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਖੇਤਰ ’ਚ ਵੱਡੀਆਂ ਮੱਲ੍ਹਾਂ ਮਾਰਨ ਵਾਲੀ ਸੰਸਥਾ ਲਾਈਨ ਕਲੱਬ ਬੇਗੋਵਾਲ ਰੋਇਲ ਬੰਦਗੀ ਤੇ ਇਲਾਕੇ ਦੀਆਂ ਸਮੂਹ ਕਲੱਬਾਂ ਦੇ ਮੈਂਬਰਾਂ ਦੀ ਮੀਟਿੰਗ ਚੇਅਰਮੈਨ ਲਾਈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐਸ.ਐਸ.ਪੀ. ਪੈਲੇਸ ਬੇਗੋਵਾਲ ਵਿਖੇ ਹੋਈ । ਮੀਟਿੰਗ ’ ਚ ਇਲਾਕੇ ਦੀਆਂ ਵੱਖ-ਵੱਖ ਕਲੱਬਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਈਨ ਕਲੱਬ ਰੋਇਲ ਬੰਦਗੀ ਵਲੋਂ ਰਸ਼ਪਾਲ ਸਿੰਘ ਬੱਚਾਜੀਵੀ ਦੇ ਪਿਤਾ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਜੀ ਦੀ 36ਵੀਂ ਬਰਸੀ ਮੌਕੇ ਵੱਖ-ਵੱਖ ਕਲੱਬਾਂ ਵਲੋਂ ਕੀਤੇ ਗਏ ਉਪਰਾਲੇ ਨਾਲ 13 ਨਵੰਬਰ ਨੂੰ ਐਸ.ਐਸ. ਪੈਲੇਸ ਬੇਗੋਵਾਲ ਵਿਖੇ ਲਗਾਏ ਜਾ ਰਹੇ ਮੈਗਾ ਸਰਵਿਸ ਪ੍ਰੋਜੈਕਟ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਮੈਗਾ ਸਰਵਿਸ ਪ੍ਰੋਜੈਕਟ ਵਿਚ 100 ਦੇ ਕਰੀਬ ਪ੍ਰੋਜੈਕਟ ਲਗਾਏ ਜਾਣਗੇ, ਜਿਨ੍ਹਾਂ ’ਚ ਲੋਡ਼ਵੰਦ ਲੋਕਾਂ ਨੂੰ ਰਾਸ਼ਨ, ਕੰਬਲ, ਟਰਾਈ ਸਾਈਕਲ, ਸਲਾਈ ਮਸ਼ੀਨਾਂ, ਵੀਲ ਚੇਅਰ, ਸਕੂਲਾਂ ਨੂੰ ਲੋਡ਼ੀਂਦਾ ਸਮਾਨ ਦੇਣ ਦੇ ਨਾਲ ਨਾਲ ਵੱਖ-ਵੱਖ ਬਿਮਾਰੀਆਂ ਦੇ ਫ਼ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਏ ਜਾਣਗੇ ਤੇ ਦਵਾਈਆਂ ਫ਼ਰੀ ਦਿੱਤੀਆਂ ਜਾਣਗੀਆਂ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ, ਸੁਖਦੇਵ ਰਾਜ ਜੰਗੀ, ਹਰਮਿੰਦਰ ਸਿੰਘ ਲਾਂਬਾ ਪ੍ਰਧਾਨ , ਸ੍ਰੀ ਵਿਕਾਸ ਜੁਲਕਾ, ਜਗਜੀਤ ਸਿੰਘ ਖਾਸਰੀਆ ਵਾਈਸ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਐਮ.ਜੇ.ਐਫ. ਵਿਰਸਾ ਸਿੰਘ, ਅਜੀਤਪਾਲ ਸਿੰਘ ਬੰਟੀ, ਸੁਖਜਿੰਦਰ ਸਿੰਘ ਮਹਿਮਦਪੁਰ, ਸਿਮਰਜੀਤ ਸਿੰਘ, ਹਰਮਿੰਦਰ ਸਿੰਘ ਬਾਵਾ, ਦਰਸ਼ਨ ਸਿੰਘ, ਗੁਰਸੇਵਕ ਸਿੰਘ, ਸਰਬਜੀਤ ਸਿੰਘ ਬਬਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਮਾਗਮ 9 ਨੂੰ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।