ਸਹਿਕਾਰੀ ਸਭਾ ਦਾ ਮੈਂਬਰ ਬਣਨ ’ਤੇ ਭੱਟੀ ਦਾ ਜ਼ੋਰਦਾਰ ਸਵਾਗਤ
ਸੁਲਤਾਨਪੁਰ ਲੋਧੀ, 5 ਨਵੰਬਰ (ਨਰੇਸ਼ ਹੈਪੀ)-ਸਹਿਕਾਰੀ ਸਭਾ ਤਰਫ਼ ਬਹਿਬਲ ਬਹਾਦਰ, (ਸੱਧੂਵਾਲ) ਦਾ ਮੈਂਬਰ ਬਣਨ ’ਤੇ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਸੀਨੀਅਰ ਆਗੂ ਪਿਆਰਾ ਲਾਲ ਭੱਟੀ ਦਾ ਸਾਥੀਆਂ ਤੇ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਵ ਨਿਯੁਕਤ ਮੈਂਬਰ ਪਿਆਰਾ ਲਾਲ ਭੱਟੀ ਨੂੰ ਮੁਬਾਰਕਾਂ ਦਿੱਤੀਆਂ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਅਜੀਤ ਡੈਸਕ
06-11-2026