29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾ ਚੌਥ ਨੂੰ ਲੈ ਕੇ ਫਗਵਾਡ਼ਾ ਦੇ ਬਾਜ਼ਾਰਾਂ ’ਚ ਰੌਣਕਾਂ, ਮਹਿੰਦੀ ਲਗਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ

ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਕਰਵਾ ਚੌਥ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਫਗਵਾਡ਼ਾ ਸ਼ਹਿਰ ਦੀਆਂ ਅੌਰਤਾਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਤਿਉਹਾਰ ਦੇ ਮੱਦੇਨਜ਼ਰ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਵਾਲੀਆਂ ਅੌਰਤਾਂ ਦੀ ਭਾਰੀ ਭੀਡ਼ ਰਹੀ।

ਅਜੀਤ ਡੈਸਕ 29-10-2026
ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਕਰਵਾ ਚੌਥ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਫਗਵਾਡ਼ਾ ਸ਼ਹਿਰ ਦੀਆਂ ਅੌਰਤਾਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਤਿਉਹਾਰ ਦੇ ਮੱਦੇਨਜ਼ਰ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਖ਼ਰੀਦਦਾਰੀ ਕਰਨ ਵਾਲੀਆਂ ਅੌਰਤਾਂ ਦੀ ਭਾਰੀ ਭੀਡ਼ ਰਹੀ। ਅੌਰਤਾਂ ਨੇ ਮਹਿੰਦੀ ਲਗਵਾਉਣ ਦੇ ਨਾਲ-ਨਾਲ ਚੂਡ਼ੀਆਂ, ਸਜਾਵਟੀ ਸਾਮਾਨ, ਡਿਜ਼ਾਈਨਰ ਸੂਟ ਅਤੇ ਹੋਰ ਰਵਾਇਤੀ ਵਸਤਾਂ ਦੀ ਖ਼ਰੀਦਦਾਰੀ ਕੀਤੀ। ਇਸ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ’ਚ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ ਰਹੀ। ਕਰਵਾ ਚੌਥ ਮੌਕੇ ਸਜਣ-ਸੰਵਰਨ ਲਈ ਬਿਊਟੀ ਪਾਰਲਰਾਂ ’ਚ ਵੀ ਅੌਰਤਾਂ ਦੀ ਭੀਡ਼ ਦੇਖਣ ਨੂੰ ਮਿਲੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਮਹਿੰਦੀ ਦੇ ਸਟਾਲ ਲੱਗੇ ਹੋਏ ਸਨ, ਜਿੱਥੇ ਅੌਰਤਾਂ ਤੇ ਮੁਟਿਆਰਾਂ ਨੇ ਉਤਸ਼ਾਹ ਨਾਲ ਮਹਿੰਦੀ ਲਗਵਾਈ। ਕਈ ਥਾਵਾਂ ’ਤੇ ਅੌਰਤਾਂ ਵੱਲੋਂ ਖ਼ੁਦ ਵੀ ਮਹਿੰਦੀ ਦੇ ਸਟਾਲ ਲਗਾਏ ਗਏ। ਇਸੇ ਸਬੰਧ ’ਚ ਹਰਗੋਬਿੰਦ ਨਗਰ ਸਥਿਤ ਜਨਤਾ ਦੀ ਰਸੋਈ ਵਿੱਚ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਮਹਿੰਦੀ ਕੈਂਪ ਲਗਾਇਆ ਗਿਆ, ਜਿੱਥੇ ਸੈਂਕਡ਼ੇ ਅੌਰਤਾਂ ਨੇ ਸਿਰਫ਼ 10 ਰੁਪਏ ਵਿੱਚ ਮਹਿੰਦੀ ਲਗਵਾਉਣ ਦੀ ਸਹੂਲਤ ਦਾ ਲਾਭ ਲਿਆ। ਅਨੀਤਾ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਜਨਤਾ ਦੀ ਰਸੋਈ ਵਿੱਚ ਅੌਰਤਾਂ ਲਈ ਪ੍ਰਦਰਸ਼ਨੀਆਂ ਅਤੇ ਮਹਿੰਦੀ ਕੈਂਪ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਵੱਖ-ਵੱਖ ਤਰ੍ਹਾਂ ਦਾ ਸਾਮਾਨ ਬਿਨਾਂ ਮੁਨਾਫ਼ੇ ਅਤੇ ਨੁਕਸਾਨ ਦੇ ਆਧਾਰ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਜੋ ਅੌਰਤਾਂ ਨੂੰ ਵਾਜਬ ਕੀਮਤਾਂ ’ਤੇ ਸਾਮਾਨ ਮਿਲ ਸਕੇ। ਉਨ੍ਹਾਂ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਅੌਰਤਾਂ ਨੂੰ ਵਧਾਈ ਵੀ ਦਿੱਤੀ। ਕਰਵਾ ਚੌਥ ਨੂੰ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਅੌਰਤਾਂ ਆਪਣੇ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਵਰਤ ਰੱਖਦੀਆਂ ਹਨ ਤੇ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਵਰਤ ਖੋਲ੍ਹਦੀਆਂ ਹਨ। ਬਦਲਦੇ ਸਮੇਂ ਨਾਲ ਕਈ ਪੁਰਸ਼ ਵੀ ਆਪਣੀਆਂ ਪਤਨੀਆਂ ਨਾਲ ਵਰਤ ਰੱਖਣ ਲੱਗੇ ਹਨ, ਜੋ ਆਪਸੀ ਪਿਆਰ, ਵਿਸ਼ਵਾਸ ਅਤੇ ਸਾਂਝ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਸਾਲਾਨਾ ਜੋਡ਼ ਮੇਲੇ ਤੇ ਇੱਕ ਰੋਜ਼ਾ ਛਿੰਝ ਮੇਲਾ ਕਰਵਾਇਆ ਮੰਗਾ ਪੱਮਣ ਨੇ ਰਵੀ ਸ਼ੰਕਰ ਨੂੰ... ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਕਾਬੂ, ਇਲੈਕਟ੍ਰੋਨਿਕ ਸਿਗਰਟਾਂ ਸਣੇ ਇੱਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।