18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਮਲੀਲ੍ਹਾ ਦੀ ਤੀਸਰੀ ਨਾਈਟ ’ਚ ਸਰੂਪਨਖਾ ਦਾ ਦਿ੍ਸ਼ ਬਾਖ਼ੂਬੀ ਦਰਸਾਇਆ

ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਿਰ ਰਾਮਲੀਲਾ ਕਮੇਟੀ ਬੇਗੋਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਮੰਦਿਰ ਬੇਗੋਵਾਲ ਵਿਖੇ ਪ੍ਰਧਾਨ ਰਜੇਸ਼ ਕੁਮਾਰ ਖਿੰਦੜੀਆ ਦੀ ਅਗਵਾਈ ਹੇਠ ਰਾਮਲੀਲਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਏਐਸਆਈ ਕੁਲਬੀਰ ਸਿੰਘ ਨੇ ਕੀਤਾ ਜਦਕਿ ਸਰਬਜੀਤ ਸਿੰਘ ਬੱਬਲਾ, ਅਸ਼ੋਕ ਕੁਮਾਰ ਬਤਰਾ, ਸ੍ਰੀ ਨਿਵਾਸ ਕੁਕੂ, ਅਮਰਜੀਤ ਸਿੰਘ ਬਾਵਾ, ਸੁਖਦੇਵ ਰਾਜ ਜੰਗੀ ਤੇ ਹੋਰਾਂ ਨੇ ਸ਼ਮਾ ਰੋਸ਼ਨ ਦੀ ਰਸਮ ਨਿਭਾਈ | ਇਸ ਮੌਕੇ ਰਾਮਲੀਲਾ ਦੇ ਕਲਾਕਾਰਾਂ ਵੱਲੋਂ ਜਿੱਥੇ ਵੱਖ-ਵੱਖ ਪਾਤਰਾਂ ਦੇ ਰੂਪ ਵਿਚ ਰਾਮਲੀਲਾ ਪੇਸ਼ ਕੀਤੀ ਗਈ ਉੱਥੇ ਹੀ ਸਰੂਪ ਨਖਾ ਦਾ ਸੀਨ ਬਹੁਤ ਹੀ ਬਾਖ਼ੂਬੀ ਨਿਭਾਇਆ ਗਿਆ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਖਿੰਦੜੀਆ ਨੇ ਕਿਹਾ ਕਿ ਉਹਨਾਂ ਦੀ ਕਮੇਟੀ ਵੱਲੋਂ 20 ਅਕਤੂਬਰ ਨੂੰ ਖਾਲਸਾ ਕਾਲਜ ਬੇਗੋਵਾਲ ਵਿਚ ਦੁਸਹਿਰਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਜਿਸ ਵਿਚ ਰਾਵਣ ਮੇਘਨਾਥ ਤੇ ਕੁੰਭ ਕਰਨ ਦੇ ਵਿਸ਼ਾਲ ਪੁਤਲੇ ਤਿਆਰ ਕੀਤੇ ਜਾਣਗੇ ਤੇ ਵੱਖ-ਵੱਖ ਤਰ੍ਹਾਂ ਦੀ ਆਤਿਸ਼ਬਾਜ਼ੀ ਕੀਤੀ ਜਾਵੇਗੀ | ਇਸ ਮੌਕੇ ਸ੍ਰੀ ਵਿਦਿਆ ਸਾਗਰ, ਸੁਖਦੇਵ ਕੁਮਾਰ ਜੰਗੀ, ਵਨੀਤ ਜੁਲਕਾ, ਹੇਤੇਸ਼ ਕੁਮਾਰ ਮੰਗਾ, ਮਨੋਜ ਕੁਮਾਰ, ਬਲਦੇਵ ਰਾਜ, ਸੰਦੀਪ ਪਾਠਕ, ਰਾਜ ਕੁਮਾਰ ਸਹਾਰਨ, ਸੰਦੀਪ ਕੁਮਾਰ, ਸੁਨੀਲ ਕੁਮਾਰ, ਰਮਨ ਕੁਮਾਰ ਪਿੰਕਾ ਆਦਿ ਹਾਜ਼ਰ ਸਨ |

ਅਜੀਤ ਡੈਸਕ 18-10-2026

ਪਿਛਲੀ ਖ਼ਬਰ ਪਿੰਡ ਸੰਗਤਪੁਰ ਵਿਖੇ ਐਸ.ਡੀ.ਐਮ. ਡਾ. ਨਵਜੋਤ ਸ਼ਰਮਾ ਵਲੋਂ ਆਮ ਆਦਮੀ ਕਲੀਨਿਕ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਅਗਲੀ ਖ਼ਬਰ ਸਮਾਜ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਪਾਰਟੀ ਦਾ ਸਮਰਥਨ ਕਰੇਗਾ ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।