18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਮਾਜ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਪਾਰਟੀ ਦਾ ਸਮਰਥਨ ਕਰੇਗਾ ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚਾ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚੇ ਦੀ ਮੀਟਿੰਗ ਸਥਾਨਕ ਕੇਜੀ ਰਿਜ਼ਾਰਟ ਵਿਖੇ ਪੰਜਾਬ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਮੋਰਚੇ ਦੇ ਕੌਮੀ ਪ੍ਰਧਾਨ ਪ੍ਰਸਿੱਧ ਮੁਸਲਿਮ ਵਿਦਵਾਨ ਅਤੇ ਮਦਰਸਾ ਆਧੁਨਿਕੀਕਰਨ ਸਿੱਖਿਆ ਨਾਲ ਜੁੜੇ ਚੇਅਰਮੈਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਵਿਸ਼ੇਸ਼ ਤੌਰ ‘ਤੇ ਨਵੀਂ ਦਿੱਲੀ ਤੋਂ ਪਹੁੰਚੇ | ਇਸ ਮੌਕੇ ਪੰਜਾਬ ਪ੍ਰਧਾਨ ਸਰਵਰ ਗੁਲਾਮ ਸੱਬਾ ਅਤੇ ਪੰਜਾਬ ਇੰਚਾਰਜ ਮੇਹਰਦੀਨ ਸੈਫੀ ਸਮੇਤ ਮੋਰਚੇ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਮੁਸਲਿਮ ਸਮਾਜ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ, ਸਿੱਖਿਆ ਦੇ ਵਿਕਾਸ, ਜਥੇਬੰਦੀ ਨੂੰ ਮਜ਼ਬੂਤ ਕਰਨ ਤੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਮੋਰਚੇ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੋਰਚੇ ਨੇ ਸਪਸ਼ਟ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਉਸੇ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਬਾਰੇ ਫ਼ੈਸਲਾ ਕੀਤਾ ਜਾਵੇਗਾ, ਜਿਹੜੀ ਸਮਾਜ ਦੀਆਂ ਮੁੱਖ ਮੰਗਾਂ ਪੂਰੀਆਂ ਕਰਨ ਦਾ ਸਪਸ਼ਟ ਭਰੋਸਾ ਦੇਵੇਗੀ | ਸਿੱਦੀਕੀ ਨੇ ਕਿਹਾ ਕਿ ਮੁਸਲਿਮ ਸਮਾਜ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਹੈ | ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਕਿਹਾ ਕਿ ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚਾ ਮੁਸਲਿਮ ਸਮਾਜ ਦੇ ਹੱਕਾਂ, ਸਿੱਖਿਆ ਤੇ ਸਨਮਾਨ ਲਈ ਲੋਕਤੰਤਰੀ ਢੰਗ ਨਾਲ ਆਵਾਜ਼ ਉਠਾਉਂਦਾ ਰਹੇਗਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਠੋਸ ਕਦਮ ਨਾ ਚੁੱਕੇ ਤਾਂ ਮੋਰਚਾ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਸਿਆਸੀ ਪਾਰਟੀਆਂ ਤੋਂ ਸਮਾਜ ਦੀਆਂ ਮੰਗਾਂ ਬਾਰੇ ਸਪਸ਼ਟ ਰੁਖ਼ ਦੀ ਉਮੀਦ ਕੀਤੀ ਜਾਵੇਗੀ | ਪੰਜਾਬ ਪ੍ਰਧਾਨ ਸਰਵਰ ਗੁਲਾਮ ਸੱਬਾ ਨੇ ਕਿਹਾ ਕਿ ਮੁਸਲਿਮ ਸਮਾਜ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਅਹਿਮ ਮਾਧਿਅਮ ਹੈ | ਉਨ੍ਹਾਂ ਕਿਹਾ ਕਿ ਮਦਰਸਾ ਕੌਂਸਲ ਦੇ ਗਠਨ ਨਾਲ ਮਦਰਸਿਆਂ ਨਾਲ ਸਬੰਧਤ ਵਿੱਦਿਅਕ ਸਮੱਸਿਆਵਾਂ ਨੂੰ ਯੋਜਨਾਬੱਧ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨ ਵਿੱਚ ਮਦਦ ਮਿਲ ਸਕਦੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਸਲਿਮ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਬਿਹਤਰ ਸਹੂਲਤਾਂ ਅਤੇ ਬਰਾਬਰ ਮੌਕੇ ਦਿੱਤੇ ਜਾਣ |

ਅਜੀਤ ਡੈਸਕ 18-10-2026

ਪਿਛਲੀ ਖ਼ਬਰ ਰਾਮਲੀਲ੍ਹਾ ਦੀ ਤੀਸਰੀ ਨਾਈਟ ’ਚ ਸਰੂਪਨਖਾ ਦਾ ਦਿ੍ਸ਼ ਬਾਖ਼ੂਬੀ ਦਰਸਾਇਆ ਅਗਲੀ ਖ਼ਬਰ ਬਲੇਰਖਾਨਪੁਰ ਵਿਖੇ ਹਰਦੀਪ ਕੌਰ ਚੰਦੀ ਵਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।