12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਰਬਨ ਅਸਟੇਟ ਵਿਖੇ ਇੱਕ ਕਾਰ ਨੌਜਵਾਨ ਨੂੰ ਟੱਕਰ ਮਾਰਨ ਉਪਰੰਤ ਕੋਠੀ ਦੀ ਕੰਧ ਨਾਲ ਟਕਰਾਈ, ਨੌਜਵਾਨ ਜ਼ਖ਼ਮੀ

ਕਪੂਰਥਲਾ 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਅਰਬਨ ਅਸਟੇਟ ਵਿਖੇ ਰਾਤ ਸਮੇਂ ਇੱਕ ਕਾਰ ਕੋਠੀ ਦੀ ਕੰਧ ਨਾਲ ਬੇਕਾਬੂ ਹੋ ਕੇ ਟਕਰਾ ਗਈ ਜਿਸ ਨਾਲ ਹੰਗਾਮਾ ਸ਼ੁਰੂ ਹੋ ਗਿਆ| ਜਿਸ ਦੀ ਸੂਚਨਾ ਮਿਲਣ ’ਤੇ ਪੀਸੀਆਰ ਟੀਮ ਅਤੇ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਪਹਿਲਾਂ ਇੱਕ ਨੌਜਵਾਨ ਜਤਿਨ ਆਨੰਦ ਵਾਸੀ ਸ਼ੇਰਗੜ੍ਹ ਮੁਹੱਲਾ ਨੂੰ ਟੱਕਰ ਮਾਰੀ ਗਈ ਜਿਸ ਉਪਰੰਤ ਕਾਰਵਾਈ ਬੇਕਾਬੂ ਹੋ ਕੇ ਅਰਬਨ ਅਸਟੇਟ ਵਿਖੇ ਇੱਕ ਕੋਠੀ ਦੀ ਕੰਧ ਨਾਲ ਟਕਰਾ ਗਈ | ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ | ਸਥਾਨਕ ਲੋਕਾਂ ਵੱਲੋਂ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ, ਕਥਿਤ ਤੌਰ ‘ਤੇ ਕਾਰ ਚਾਲਕ ‘ਤੇ ਨਸ਼ੇ ਦੀ ਹਾਲਤ ਵਿਚ ਹੋਣ ਦੇ ਦੋਸ਼ ਲਗਾਏ ਜਾ ਰਹੇ ਸਨ ਜਿਸ ‘ਤੇ ਕਾਰ ਚਾਲਕ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਵੱਲੋਂ ਦੋਵਾਂ ਜ਼ਖਮੀਆਂ ਦਾ ਇਲਾਜ ਜਾਰੀ ਹੈ ਅਤੇ ਕਾਰ ਚਾਲਕ ਦਾ ਮੁਲਾਹਜ਼ਾ ਕਰਕੇ ਇਸ ਦੀ ਰਿਪੋਰਟ ਥਾਣਾ ਸਿਟੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ | ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

ਸਿਵਲ ਹਸਪਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਨੌਜਵਾਨ | ਤਵਸੀਰ: ਤਿਲਕਰਾਜ 12-10-2026

ਪਿਛਲੀ ਖ਼ਬਰ ਤਲਵੰਡੀ ਚੌਧਰੀਆਂ ਸਹਿਕਾਰੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।