ਲਾਇਨ ਕਲੱਬ ਬੇਗੋਵਾਲ ਸੇਵਾ ਦੀ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ
ਬੇਗੋਵਾਲ, 11 ਅਕਤੂਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਬੇਗੋਵਾਲ ਸੇਵਾ ਦੀ ਬੋਰਡ ਆਫ਼ ਡਾਇਰੈਕਟਰ ਦੀ ਇੱਕ ਅਹਿਮ ਮੀਟਿੰਗ ਬੇਗੋਵਾਲ ਵਿਖੇ ਹੋਈ | ਮੀਟਿੰਗ ਵਿਚ ਪ੍ਰਧਾਨ ਦਰਸ਼ਨ ਸਿੰਘ ਮੁਲਤਾਨੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਇਕੱਤਰ ਟੀਮ ਨੇ ਲੰਘੇ ਸਮੇਂ ਦੌਰਾਨ ਕਲੱਬ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਦਾ ਲੇਖਾ ਜੋਖਾ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ | ਇਸ ਮੌਕੇ ਸਮੂਹ ਟੀਮ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਉਨ੍ਹਾਂ ਦੀ ਕਲੱਬ ਵਲੋਂ ਅਕਤੂਬਰ ਮਹੀਨੇ ਵਿਚ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਗਾਇਆ ਜਾਵੇਗਾ | ਜਿਸ ਵਿਚ ਲੋੜਵੰਦ ਲੋਕਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਜ਼ਰੂਰਤ ਮੁਤਾਬਿਕ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਚੁਣੇ ਗਏ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ ਪਾਏ ਜਾਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਦੇ ਮੰਤਵ ਨਾਲ ਉਨ੍ਹਾਂ ਦੀ ਕਲੱਬ ਵੱਲੋਂ ਸਮੇਂ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਲਾ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਦਰਸ਼ਨ ਸਿੰਘ ,ਚੇਅਰਮੈਨ ਵਿਰਸਾ ਸਿੰਘ ,ਸੈਕਟਰੀ ਚੰਕੀ ਸਡਾਨਾ, ਕੈਸ਼ੀਅਰ ਮਨਜਿੰਦਰ ਸਿੰਘ, ਪੀਆਰਓ ਮਾਨ ਸਿੰਘ ਤੇ ਸਿਮਰਜੀਤ ਸਿੰਘ ਆਦਿ ਹਾਜ਼ਰ ਸਨ |