12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਵਰਗ ਆਸ਼ਰਮ ਸ਼ਾਹਕੋਟ ਵਿਖੇ ਬਾਬਾ ਭੈਰੋ ਨਾਥ ਜੀ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ

ਸ਼ਾਹਕੋਟ, 11 ਅਕਤੂਬਰ (ਸੁਖਦੀਪ ਸਿੰਘ)- ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਭੈਰੋ ਨਾਥ ਜੀ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਬਾਬਾ ਭੈਰੋ ਨਾਥ ਜੀ ਦੇ ਮੰਦਰ ਦਾ ਨੀਂਹ ਪੱਥਰ ਰੱਖਦੇ ਹੋਏ ਸਵਰਗ ਆਸ਼ਰਮ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਸ਼ਖ਼ਸੀਅਤਾਂ ਤੇ ਸੇਵਾਦਾਰ। ਤਸਵੀਰ : ਸੁਖਦੀਪ ਸਿੰਘ 12-10-2026
ਸ਼ਾਹਕੋਟ, 11 ਅਕਤੂਬਰ (ਸੁਖਦੀਪ ਸਿੰਘ)- ਸਵਰਗ ਆਸ਼ਰਮ ਮੋਗਾ ਰੋਡ, ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਭੈਰੋ ਨਾਥ ਜੀ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਪੰਡਿਤ ਓਮ ਦੱਤ ਸ਼ਰਮਾ ਵੱਲੋਂ ਵਿਧੀਪੂਰਵਕ ਪੂਜਾ-ਅਰਚਨਾ ਕੀਤੀ ਗਈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਬਾਬਾ ਭੈਰੋ ਨਾਥ ਜੀ ਦੇ ਮੰਦਰ ਦੀ ਸਥਾਪਨਾ ਦੀ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਵਰਗ ਆਸ਼ਰਮ ਵਿਖੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਭੈਰੋ ਨਾਥ ਜੀ ਦੇ ਮੰਦਰ ਦੀ ਸਥਾਪਨਾ ਵੀ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਦਾ ਨੀਂਹ ਪੱਥਰ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ ਹੈ। ਮੰਦਰ ਦੀ ਸਥਾਪਨਾ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਯੋਗਦਾਨ ਪਾਇਆ ਹੈ। ਉਨ੍ਹਾਂ ਸਹਿਯੋਗ ਦੇਣ ਵਾਲੇ ਸਮੂਹ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਅਜਿਹੇ ਧਾਰਮਿਕ ਅਤੇ ਸਮਾਜ ਸੇਵੀ ਕਾਰਜ ਸਫ਼ਲ ਹੋ ਸਕਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਲਈ ਚਾਹ, ਪਕੌੜਿਆਂ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਉੱਘੇ ਸਮਾਜ ਸੇਵਕ ਅਮਨ ਮਲਹੋਤਰਾ, ਯਸ਼ਪਾਲ ਗੁਪਤਾ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਬਲਜਿੰਦਰ ਸਿੰਘ ਖਿੰਡਾ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਅਸ਼ਵਨੀ ਮਿੱਤਲ, ਵਿਕਾਸ ਸ਼ਰਮਾ, ਵਿਵੇਕ ਸ਼ਰਮਾ, ਕਮਲਜੀਤ ਸਿੰਘ ਸਿੰਧੜ, ਜਸਵੀਰ ਸਿੰਘ ਸਿੰਧੜ, ਗੁਰਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਪੋਪਲੀ, ਸ਼ਿਵ ਸ਼ੰਭੂ ਗੁਪਤਾ, ਮੌਂਟੀ ਅਰੋੜਾ, ਰਣਧੀਰ ਸਿੰਘ ਰਾਣਾ, ਰਘੂਨਾਥ ਸਹਾਏ, ਤਨੂੰ ਸੋਬਤੀ, ਗੌਤਮ ਧਵਨ, ਅਮਿਤ ਅਰੋੜਾ, ਗੌਰਵ ਮੈਸਨ, ਰਾਜੇਸ਼ ਗੋਸਾਈ, ਹਰਪਾਲ ਮੈਸਨ, ਡਾ. ਪਵਨ ਬਹਿਲ, ਅਵਤਾਰ ਸਿੰਘ ਤਾਰੀ, ਮਨਮੋਹਨ ਅਗਰਵਾਲ, ਨਿਤਿਸ਼ ਸ਼ਰਮਾ, ਸੋਨੂੰ ਵਿੱਗ, ਤਰਸੇਮ ਅਗਰਵਾਲ ਸੀ.ਏ., ਜੋਨੀ, ਰਾਜੇਸ਼ ਗੁਪਤਾ, ਬੈਜਨਾਥ ਅਗਰਵਾਲ, ਦੀਪਕ ਸ਼ਰਮਾ, ਦਰਸ਼ਨ ਅਰੋੜਾ, ਦਵਿੰਦਰ ਰਿਹਾਨ, ਭੂਸ਼ਣ ਸਚਦੇਵਾ, ਅਮਨ ਅਰੋੜਾ, ਭੀਮਾ ਪਹਿਲਵਾਨ, ਰਾਹੁਲ ਸੋਬਤੀ, ਕਪਿਲ ਗੁਪਤਾ ਮਲਸੀਆਂ, ਸ਼ੈਂਟੀ ਚਾਵਲਾ, ਸੰਦੀਪ ਪੁਰੀ, ਬੋਬੀ ਅਰੋੜਾ, ਅਕਸ਼ੇ ਭੰਡਾਰੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਲੋਕ ਮਿਲਣੀ ’ਚ ਡੀ. ਸੀ. ਤੇ ਐਸ.ਐਸ.ਪੀ. ਵਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।