05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਨੂੰਗੋ ਬਨਾਰਸੀ ਸਿੰਘ ਨਮਿਤ ਕੀਰਤਨ ਤੇ ਅੰਤਿਮ ਅਰਦਾਸ 7 ਅਕਤੂਬਰ ਨੂੰ

ਕਪੂਰਥਲਾ, 4 ਅਕਤੂਬਰ (ਵਿ. ਪ੍ਰ.)

ਕਕ 05-10-2026
ਕਪੂਰਥਲਾ, 4 ਅਕਤੂਬਰ (ਵਿ.ਪ੍ਰ.)-ਸੇਵਾ ਮੁਕਤ ਤਹਿਸੀਲਦਾਰ ਤਰਸੇਮ ਸਿੰਘ ਦੇ ਛੋਟੇ ਭਰਾ ਤੇ ਸ੍ਰੀਮਤੀ ਹਰਪ੍ਰੀਤ ਕੌਰ ਦੇ ਪਤੀ ਕਾਨੂੰਗੋ ਬਨਾਰਸੀ ਸਿੰਘ, ਜਿਨ੍ਹਾਂ ਦਾ ਬੀਤੀ 28 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਵੇਗਾ ਤੇ ਕੀਰਤਨ ਤੇ ਅੰਤਿਮ ਅਰਦਾਸ 7 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ ਡੇਰਾ ਬਾਬਾ ਕਰਮ ਸਿੰਘ ਜੀ (ਹੋਤੀ ਮਰਦਾਨ) ਅਜੀਤ ਨਗਰ ਕਪੂਰਥਲਾ ਵਿਖੇ ਹੋਵੇਗੀ | ਇਸੇ ਦੌਰਾਨ ਹੀ ਸੇਵਾ ਮੁਕਤ ਏ.ਡੀ.ਸੀ. ਦਰਬਾਰਾ ਸਿੰਘ ਰੰਧਾਵਾ, ਸੇਵਾ ਮੁਕਤ ਐਸ.ਡੀ.ਐਮ. ਕੁਲਜੀਤ ਸਿੰਘ ਮਾਹੀ, ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਲਛਮਣ ਸਿੰਘ, ਬਿਕਰਮ ਸਿੰਘ ਨਾਇਬ ਤਹਿਸੀਲਦਾਰ, ਸਵਿੱਤਰ ਸਿੰਘ ਢਪਈ ਯੂ.ਐਸ.ਏ., ਮਾਧੋ ਝੰਡਾ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ, ਕੰਵਲਦੀਪ ਸਿੰਘ ਧਾਲੀਵਾਲ ਯੂ.ਐਸ.ਏ., ਸੀਨੀਅਰ ਅਕਾਲੀ ਆਗੂ ਹਰਬੰਸ ਸਿੰਘ ਵਾਲੀਆ ਨੇ ਕਾਨੂੰਗੋ ਬਨਾਰਸੀ ਸਿੰਘ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |
ਪਿਛਲੀ ਖ਼ਬਰ ਅੰਮਿ੍ਤਸਰ ਤੇ ਲੁਧਿਆਣਾ ਦੀਆਂ ਕਤਲ ਦੀਆਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ-ਧਾਲੀਵਾਲ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਸਮਾਗਮ ਦੌਰਾਨ ਸਫ਼ਾਈ ਮਿੱਤਰਾਂ ਨੂੰ ਕੀਤਾ ਗਿਆ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।