ਖੰਨਾ, 4 ਨਵੰਬਰ (ਹਰਜਿੰਦਰ ਸਿੰਘ ਲਾਲ)- ਕੇਂਦਰੀ ਜਾਂਚ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਖੰਨਾ ਦੇ ਪਿੰਡ ਲਿਬੜਾ ਵਿਚ ਛਾਪਾ ਮਾਰਿਆ। ਦੱਸਿਆ ਗਿਆ ਹੈ ਕਿ ਕਥਿਤ ਤੌਰ 'ਤੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਨਾਨਕਾ ਪਿੰਡ ਹੈ।
ਰਿਪੋਰਟਾਂ ਅਨੁਸਾਰ, ਈ.ਡੀ. ਦੀਆਂ ਦੋ ਗੱਡੀਆਂ ਵਿਚ ਪਿੰਡ ਲਿਬੜਾ ਦੇ ਪਹੁੰਚੀਆਂ। ਹੋਈ ਇਸ ਕਾਰਵਾਈ ਨੇ ਇਲਾਕੇ ਵਿਚ ਹਲਚਲ ਮਚਾ ਦਿੱਤੀ।
ਈ.ਡੀ. ਦੀ ਟੀਮ ਨੇ ਘਰ ਵਿਚ ਮੌਜੂਦ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਹ ਪਰਿਵਾਰ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰ ਰਹੇ ਹਨ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਜਾਣਕਾਰੀ ਇਕੱਠੀ ਕਰ ਰਹੇ ਹਨ।
ਪਤਾ ਲੱਗਾ ਹੈ ਕਿ ਜਾਂਚ ਟੀਮ ਨੇ ਪਰਿਵਾਰ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਪਰ ਅਧਿਕਾਰਿਤ ਤੌਰ ਤੇ ਅਜੇ ਈ.ਡੀ. ਦੀ ਇਸ ਕਾਰਵਾਈ ਦੇ ਕਾਰਨਾਂ ਅਤੇ ਜਾਂਚ ਦੇ ਦਾਇਰੇ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਮਿਲੀ।