ਸਾਲਾਨਾ ਜਾਗਰਣ ਸ਼ਰਧਾ ਪੂਰਵਕ ਕਰਵਾਇਆ
ਢਿਲਵਾਂ, 27 ਸਤੰਬਰ (ਗੋਬਿੰਦ ਸੁਖੀਜਾ)-ਵੈਸ਼ਨੋ ਮੰਡਲੀ ਢਿਲਵਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਦਾ ਸਾਲਾਨਾ ਜਾਗਰਣ ਕਿਸ਼ੋਰੀ ਵਾਲਾ ਚੌਂਕ ਢਿੱਲਵਾਂ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ, ਸਭ ਤੋਂ ਪਹਿਲਾਂ ਮਾਤਾ ਜੀ ਦੀ ਪੂਜਾ ਅਰਚਨਾ ਕੀਤੀ ਗਈ, ਉਪਰੰਤ ਪ੍ਰਸਿੱਧ ਗਾਇਕ, ਆਸ਼ੂ ਸਿਕੰਦਰ, ਕੁਮਾਰ ਜਤਿਨ ਨੇ ਮਾਤਾ ਜੀ ਦੀਆਂ ਭੇਟਾਂ ਗਾ ਕੇ ਹਾਜ਼ਿਰ ਸੰਗਤਾਂ ਨੂੰ ਨਿਹਾਲ ਕੀਤਾ, ਇਸ ਮੌਕੇ ਮਹਾਕਾਲ ਤਾਂਡਵ ਗਰੁੱਪ ਨੇ ਵੱਖ ਵੱਖ ਝਾਕੀਆਂ ਨੇ ਸੰਗਤਾਂ ਨੂੰ ਜਾਗਰਣ ਵਿੱਚ ਬੈਠਣ ਮਜਬੂਰ ਕਰ ਦਿੱਤਾ | ਇਸ ਮੌਕੇ ਵੈਸ਼ਨੋ ਭਜਨ ਮੰਡਲੀ ਢਿਲਵਾਂ ਦੇ ਮੁੱਖ ਸੇਵਾਦਾਰ ਰਾਜਨ ਸ਼ਰਮਾ , ਜਤਿੰਦਰ ਸ਼ਰਮਾ ਨੇ ਸਾਲਾਨਾ ਜਾਗਰਣ ਵਿੱਚ ਯੋਗਦਾਨ ਦੇਣ ਵਾਲੇ ਦੇਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਮਾਤਾ ਦੀ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ | ਮਾਤਾ ਜੀ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਰਾਜਨ ਸ਼ਰਮਾ, ਜਤਿੰਦਰ ਸ਼ਰਮਾ, ਨਦੀਪ, ਸ਼ਰਨਜੀਤ, ਮਿੰਟੂ, ਰਸ਼ਪਾਲ, ਰੁਪਿੰਦਰ , ਕਮਲ, ਰਣਜੀਤ, ਸਚਿਨ, ਵਿਕਾਸ, ਜਸਵਿੰਦਰ, ਸਾਜਨ, ਨਰਿੰਦਰ, ਹਰਭਜਨ, ਸ਼ਮਸ਼ੇਰ, ਮਿੰਟੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਆਦਿ ਹਾਜ਼ਿਰ ਸਨ ।