ਚਾਕੂ ਮਾਰ ਕੇ ਕਤਲ ਕਰਨ ਸੰਬੰਧੀ ਕੇਸ ਦਰਜ
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਲੜਕੇ ਵਲੋਂ ਲੜਕੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਸਬੰਧ ’ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 103 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕਮਲੇਸ਼ ਕੌਰ ਪਤਨੀ ਲੇਟ ਰਾਜੇਸ਼ ਕੁਮਾਰ ਵਾਸੀ ਨੇੜੇ ਪੰਜ ਪੀਰ ਦਰਗਾਹ ਪਿੰਡ ਚਹੇੜੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਜਸਵਿੰਦਰ ਕੌਰ ਜੋ ਕਿ ਗੁਰਪ੍ਰੀਤ ਸਿੰਘ ਨਾਲ ਲਿਵ-ਇਨ-ਰਿਲੇਸ਼ਨ ’ਚ ਰਹਿੰਦੀ ਸੀ | 23 ਸਤੰਬਰ ਨੂੰ ਉਸ ਦੀ ਲੜਕੀ ਜਸਵਿੰਦਰ ਕੌਰ ਨੂੰ ਗੁਰਪ੍ਰੀਤ ਸਿੰਘ ਉਕਤ ਨੇ ਚਾਕੂ ਮਾਰ ਕੇ ਮਾਰ ਦਿੱਤਾ | ਜਿਸ ਸਬੰਧ ’ਚ ਪੁਲਿਸ ਨੇ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਲਾਬੜਾ ਕਾਗੜੀ ਹਾਲ ਵਾਸੀ ਮੁਹੱਲਾ ਟਿੱਬੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਅਜੀਤ ਡੈਸਕ
26-09-2026