ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਮੀਟਿੰਗ
ਕਾਲਾ ਸੰਘਿਆਂ, 24 ਸਤੰਬਰ (ਬਲਜੀਤ ਸਿੰਘ ਸੰਘਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਗੁਰਦੁਆਰਾ ਬਾਬਾ ਕਾਹਨ ਦਾਸ ਕਾਲਾ ਸੰਘਿਆਂ ਵਿਖੇ ਪਲਵਿੰਦਰ ਸਿੰਘ ਸੰਘਾ ਦੀ ਪ੍ਰਧਾਨਗੀ ’ਚ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਸਰਕਾਰੀ ਰੇਟ ਤੇ ਝੋਨਾ ਖ਼ਰੀਦਣ ਦੀ ਮੰਗ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਕਾਲਾ ਸੰਘਿਆਂ ਮੰਡੀ ’ਚ ਬਾਰਦਾਨੇ, ਪਾਣੀ, ਲਾਈਟਾਂ, ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਝੋਨਾ 10 ਦਿਨ ਅਗੇਤਾ ਪੱਕ ਚੁੱਕਾ ਹੈ ਜਿਸ ਲਈ ਸਰਕਾਰੀ ਖ਼ਰੀਦ 10 ਦਿਨ ਅਗੇਤੀ ਕੀਤੀ ਜਾਵੇ | ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ, ਖ਼ਜ਼ਾਨਚੀ ਬਲਜਿੰਦਰ ਸਿੰਘ, ਸੈਕਟਰੀ ਕਸ਼ਮੀਰ ਸਿੰਘ, ਜਸਵੀਰ ਸਿੰਘ, ਦੀਪਾ ਬੈਂਸ, ਗੁਰਮੀਤ ਸਿੰਘ ਮੰਡੇਰ, ਰਣਧੀਰ ਸਿੰਘ ਜੱਲੋਵਾਲ ਆਦਿ ਹਾਜ਼ਰ ਸਨ |
ਅਜੀਤ ਡੈਸਕ
25-09-2026