26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਇਕ ਦਿਨ ਪਹਿਲਾਂ 6 ਟੀਮਾਂ ਦੇ ਕਪਤਾਨਾਂ ਵਲੋਂ ਪ੍ਰੈਸ ਕਾਨਫ਼ਰੰਸ

ਜਲੰਧਰ, 26 ਅਕਤੂਬਰ (ਦਵਿੰਦਰ) - ਏਸ਼ੀਅਨ ਚੈਂਪੀਅਨਜ਼ ਟਰਾਫੀ ਕੱਲ੍ਹ 27 ਅਕਤੂਬਰ ਨੂੰ ਜਲੰਧਰ ਵਿਚ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਯਤਨਾਂ ਸਦਕਾ ਰਿਕਾਰਡ...

ਅਜੀਤ ਡੈਸਕ 26-10-2026

ਜਲੰਧਰ, 26 ਅਕਤੂਬਰ (ਦਵਿੰਦਰ) - ਏਸ਼ੀਅਨ ਚੈਂਪੀਅਨਜ਼ ਟਰਾਫੀ ਕੱਲ੍ਹ 27 ਅਕਤੂਬਰ ਨੂੰ ਜਲੰਧਰ ਵਿਚ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਯਤਨਾਂ ਸਦਕਾ ਰਿਕਾਰਡ 4 ਮਹੀਨਿਆਂ ਵਿਚ ਬਣੇ ਇਸ ਵਿਸ਼ਵ ਪੱਧਰੀ ਸਟੇਡੀਅਮ ਦਾ ਉਦਘਾਟਨ ਮੁੱਖ ਮੰਤਰੀ ਖੁਦ ਕੱਲ੍ਹ ਸ਼ਾਮ (27 ਅਕਤੂਬਰ) ਸ਼ਾਮ 5:00 ਵਜੇ ਕਰਨਗੇ। ਚੈਂਪੀਅਨਜ਼ ਟਰਾਫੀ ਤੋਂ ਇਕ ਦਿਨ ਪਹਿਲਾਂ 6 ਟੀਮਾਂ ਦੇ ਕਪਤਾਨਾਂ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਪ੍ਰੈਸ ਕਾਨਫ਼ਰੰਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਉਨ੍ਹਾਂ ਲਈ ਬਹੁਤ ਖ਼ਾਸ ਹੈ ਅਤੇ ਉਨ੍ਹਾਂ ਦਾ ਧਿਆਨ ਟੂਰਨਾਮੈਂਟ ਵਿਚ ਬਿਹਤਰ ਪ੍ਰਦਰਸ਼ਨ ਕਰਨ 'ਤੇ ਹੋਵੇਗਾ। ਪਹਿਲੀ ਵਾਰ ਹੋਰ ਭਾਰਤੀ ਟੀਮਾਂ ਟੂਰਨਾਮੈਂਟ ਖੇਡਣ ਲਈ ਪੰਜਾਬ ਆਈਆਂ ਹਨ। ਇਸ ਦੇ ਨਾਲ ਹੀ ਇਕ ਹੋਰ ਟੀਮ ਦੇ ਕਪਤਾਨ ਨੇ ਕਿਹਾ ਕਿ ਟੂਰਨਾਮੈਂਟ ਵਿਚ ਸਾਰੀਆਂ ਟੀਮਾਂ ਉਨ੍ਹਾਂ ਲਈ ਖ਼ਾਸ ਹਨ। ਟੀਮ ਵਿਚ ਨਵੇਂ ਖਿਡਾਰੀਆਂ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਨਵੇਂ ਖਿਡਾਰੀਆਂ ਨੇ ਟੀਮ ਵਿਚ ਘੱਟ ਮੈਚ ਖੇਡੇ ਹਨ, ਪਰ ਉਹ ਟੀਮ ਦੀ ਰਣਨੀਤੀ ਤੋਂ ਜਾਣੂ ਹਨ। ਉਹ ਨਵੇਂ ਖਿਡਾਰੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਸ ਟੂਰਨਾਮੈਂਟ ਵਿਚ ਬਹੁਤ ਜ਼ਿਆਦਾ ਦਬਾਅ ਨਹੀਂ ਰੱਖਣਾ ਚਾਹੀਦਾ ਅਤੇ ਖੇਡ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਫ਼ਿਲਮ ਅਦਾਕਾਰ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ