26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਇਕ ਨਵੰਬਰ ਦੀ ਰੈਲੀ ਦੀ ਤਾਰੀਕ ਬਦਲਣ ਰਾਹੁਲ ਗਾਂਧੀ - 1984 ਦੰਗਾ ਪੀੜਤ

ਲੁਧਿਆਣਾ, 26 ਅਕਤੂਬਰ, (ਰੂਪੇਸ਼ ਕੁਮਾਰ)- ਰਾਹੁਲ ਗਾਂਧੀ ਵਲੋਂ 1 ਨਵੰਬਰ ਨੂੰ ਦਿੱਲੀ ’ਚ ਕੀਤੀ ਜਾ ਰਹੀ ਰੈਲੀ ਦੇ ਖਿਲਾਫ਼ 1984 ਦੇ ਸਿੱਖ ਦੰਗਾ ਪੀੜਤਾਂ ਵਲੋਂ ਆਪਣਾ ਰੋਸ ਜ਼ਾਹਰ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਇਸ ਰੈਲੀ ਦੀ ਤਾਰੀਖ਼ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਜੇਕਰ 1 ਨਵੰਬਰ ਨੂੰ ਕਾਂਗਰਸ ਰੈਲੀ ਕਰਦੀ ਹੈ, ਤਾਂ 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾਵੇਗਾ।

ਅਜੀਤ ਡੈਸਕ 26-10-2026

ਲੁਧਿਆਣਾ ਵਿਖੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ 1984 ਸਿੱਖ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦੋਸ਼ ਲਗਾਇਆ ਕਿ 1984 ਦਾ ਸਿੱਖ ਕਤਲ-ਏ-ਆਮ ਦੇ ਜ਼ਖ਼ਮ ਹਾਲੇ ਭਰੇ ਨਹੀਂ ਹਨ। ਇਸ ਵਿਚਾਲੇ ਰਾਹੁਲ ਗਾਂਧੀ ਵਲੋਂ ਇਕ ਨਵੰਬਰ ਨੂੰ ਦਿੱਲੀ ਵਿਖੇ ਰੈਲੀ ਸੱਦੀ ਗਈ ਹੈ, ਜਦੋਂ ਬੇਕਸੂਰ ਸਿੱਖਾਂ ਦਾ ਕਤਲ-ਏ-ਆਮ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਰੈਲੀ ਚੋਣ ਕਮਿਸ਼ਨ ਖਿਲਾਫ਼ ਹੋਵੇ, ਇਸੇ ਦੀਆਂ ਤਰੀਕਾਂ ਬਦਲੀਆਂ ਜਾ ਸਕਦੀਆਂ ਹਨ। 

ਪਿਛਲੀ ਖ਼ਬਰ ਖਮਾਣੋਂ ਦੇ ਨਿੱਜੀ ਨਸ਼ਾ ਛੁਡਾਊ ਹਸਪਤਾਲ 'ਤੇ ਕੇਂਦਰੀ ਜਾਂਚ ਬਿਊਰੋ ਵਲੋਂ ਛਾਪੇਮਾਰੀ ਅਗਲੀ ਖ਼ਬਰ 4 ਨਵੰਬਰ ਨੂੰ ਕਾਂਗਰਸ ਦੀ ਹੋਵੇਗੀ ਬਹੁਤ ਵੱਡੀ ਰੈਲੀ- ਕੇ.ਸੀ. ਵੇਣੂਗੋਪਾਲ