ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ
ਖਲਵਾੜਾ, 13 ਸਤੰਬਰ (ਮਨਦੀਪ ਸਿੰਘ ਸੰਧੂ)-ਮਾਣਕ ਵਾਹਦ ਬਿਜਲੀ ਘਰ ਤੋਂ ਪਿੰਡਾਂ ਦੇ ਘਰਾਂ ਅਤੇ ਟਿਊਬਵੈੱਲਾਂ ਲਈ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਫੀਡਰ ਨੂੰ ਕਈ ਕਈ ਘੰਟੇ ਦੇ ਬਿਜਲੀ ਕੱਟ ਲਗਾ ਰਹੇ ਹਨ | ਇਸ ਸਬੰਧੀ ਕਿਸਾਨਾਂ ਵਲੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦੱਸਿਆ ਕਿ ਸੈਕਟਰ ਨੂੰ ਬਿਜਲੀ ਬਿਲਕੁਲ ਨਾਂਮਾਤਰ ਦਿੱਤੀ ਜਾ ਰਹੀ ਹੈ, ਅੱਠ ਘੰਟੇ ਦੀ ਸਪਲਾਈ ਪੂਰੀ ਨਹੀਂ ਕੀਤੀ ਜਾਂਦੀ | ਫ਼ਸਲਾਂ ਬਰਬਾਦ ਹੋ ਰਹੀਆਂ ਹਨ | ਇੱਕ ਹੋਰ ਸਮੱਸਿਆ ਵੀ ਹੈ ਕਿ ਬਿਜਲੀ ਰਾਤ ਦੇ ਸਮੇਂ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਮਸਲੇ ਦਾ ਪੱਕਾ ਹੱਲ ਕਰਵਾਇਆ ਜਾਵੇ | ਇਸ ਮੌਕੇ ਅਵਤਾਰ ਸਿੰਘ ਮਾਣਕ, ਗੁਰਦੀਪ ਸਿੰਘ ਨੰਬਰਦਾਰ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਲੱਕੀ, ਅਮਰਜੀਤ ਸਿੰਘ ਸਾਬਕਾ ਸਰਪੰਚ, ਰਣਜਿੰਦਰ ਸਿੰਘ ਪੰਚ ਅਤੇ ਜੋਗਾ ਸਿੰਘ ਪੰਚ ਆਦਿ ਹਾਜ਼ਰ ਸਨ |
ਅਜੀਤ ਡੈਸਕ
14-09-2026