27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਲੰਧਰ ਲੱਕੀ ਠਾਕੁਰ ਕਤਲ ਮਾਮਲਾ: 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਰਿੰਦਰ ਥਾਪਰ ਦੇ ਪੁੱਤਰਾਂ ਨੇ ਕੀਤਾ ਆਤਮ ਸਮਰਪਣ

ਜਲੰਧਰ, 27 ਨਵੰਬਰ (ਦਵਿੰਦਰ)- ਜਲੰਧਰ ਦੇ ਮੁਹੱਲਾ ਮਕਦੁੰਪੁਰਾ ਵਿਚ ਲੱਕੀ ਠਾਕੁਰ ਦੇ ਕਤਲ ਦੇ ਮਾਮਲੇ ਵਿਚ...

ਅਜੀਤ ਡੈਸਕ 27-11-2026

ਜਲੰਧਰ, 27 ਨਵੰਬਰ (ਦਵਿੰਦਰ)- ਜਲੰਧਰ ਦੇ ਮੁਹੱਲਾ ਮਕਦੁੰਪੁਰਾ ਵਿਚ ਲੱਕੀ ਠਾਕੁਰ ਦੇ ਕਤਲ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਨੇ ਕੱਲ੍ਹ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਲੜਕੀ ਵੀ ਸ਼ਾਮਲ ਸੀ। ਨਰਿੰਦਰ ਥਾਪਰ ਦੇ ਪੁੱਤਰਾਂ ਨੇ ਅੱਜ ਪੁਲਿਸ ਸਟੇਸ਼ਨ 4 ਵਿਖੇ ਆਤਮ ਸਮਰਪਣ ਕਰ ਦਿੱਤਾ।

ਏਸੀਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਨਰਿੰਦਰ ਥਾਪਰ ਪੁੱਤਰ ਜੋਗਿੰਦਰਪਾਲ, ਮੁਹੱਲਾ ਮਧੂਬਨਪੁਰਾ, ਦੀਪਕ ਰਾਣਾ ਪੁੱਤਰ ਜੋਗਿੰਦਰਪਾਲ, ਮੁਹੱਲਾ ਮਧੂਬਨਪੁਰਾ, ਜਸ਼ਪਾਲ ਬਜਾਜ ਪੁੱਤਰ ਸਤਪਾਲ, ਉੱਚਾ ਸੂਰਜਗੰਜ, ਰਾਹੁਲ ਪੁੱਤਰ ਵਿਕਰਮ, 36 ਮਧੂਬਨਪੁਰਾ, ਗੁਰਦੀਪ ਸਿੰਘ ਪੁੱਤਰ ਓਮਪ੍ਰਕਾਸ਼, 23/3 ਨਿਊ ਸੂਰਜਗੰਜ ਅਤੇ ਤਰਸੇਮ ਲਾਲ ਦੀ ਧੀ ਗੁੜੀਆ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿਛਲੀ ਖ਼ਬਰ ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਕੱਢਿਆ ਗਿਆ ਇਨਸਾਫ ਮਾਰਚ ਅਗਲੀ ਖ਼ਬਰ ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 10 ਕਿੱਲੋ ਹੈਰੋਇਨ ਅਤੇ 4 ਪਿਸਤੌਲ ਸਮੇਤ ਮੁਲਜ਼ਮ ਗਿਰਫ਼ਤਾਰ