13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੱਕਣ ਕਿਨਾਰੇ ਝੋਨੇ ’ਤੇ ਅਣਪਛਾਤੇ ਨੇ ਰਾਊਂਡਅਪ ਸਪਰੇਅ ਕਰਕੇ ਕੀਤਾ ਨੁਕਸਾਨ

ਨਡਾਲਾ, 12 ਸਤੰਬਰ (ਰਘਬਿੰਦਰ ਸਿੰਘ)-ਪਿੰਡ ਦਮੂਲੀਆਂ ਦੇ ਕਿਸਾਨ ਪ੍ਰੀਤਮ ਸਿੰਘ ਗੁਰਾਇਆ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪੱਕਣ ਕਿਨਾਰੇ ਖੜ੍ਹੇ ਝੋਨੇ ਦੀ ਫ਼ਸਲ ’ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਊਂਡਅਪ ਸਪਰੇਅ ਕਰਕੇ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ | ਗੱਲਬਾਤ ਕਰਦਿਆਂ ਪ੍ਰੀਤਮ ਸਿੰਘ ਗੁਰਾਇਆ ਨੇ ਦੱਸਿਆ ਕਿ ਉਸ ਦੀ ਜ਼ਮੀਨ ਚੱਕ ਸ਼ਾਹ-ਕਾਲਾ-ਤਲਵੰਡੀ ਪੁਰਦਲ ਰੋਡ ’ਤੇ ਹੈ, ਜਿੱਥੇ ਉਹ ਖੇਤੀਬਾੜੀ ਕਰਦਾ ਹੈ | ਉਸ ਨੇ ਦੱਸਿਆ ਕਿ ਝੋਨਾ ਪੱਕਣ ਕਿਨਾਰੇ ਸੀ, ਪਰ ਕਿਸੇ ਵਿਅਕਤੀ ਨੇ ਫ਼ਸਲ ’ਤੇ ਰਾਊਂਡਅਪ ਸਪਰੇਅ ਕਰ ਦਿੱਤੀ, ਜਿਸ ਕਾਰਨ ਝੋਨਾ ਸੜ ਗਿਆ ਅਤੇ ਉਸ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸੇ ਵੱਲੋਂ ਉਸ ਦੇ ਖੂਹ ‘ਤੇ ਲੱਗੇ ਬੂਟਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ | ਹੁਣ ਕਰੀਬ ਚਾਰ ਮਹੀਨੇ ਬਾਅਦ ਮੁੜ ਉਸ ਦੀ ਫ਼ਸਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਪ੍ਰੀਤਮ ਸਿੰਘ ਅਨੁਸਾਰ ਲਗਭਗ ਛੇ ਕਨਾਲ ਰਕਬੇ ਵਿਚ ਖੜ੍ਹੀ ਝੋਨੇ ਦੀ ਫ਼ਸਲ, ਜਿਸ ਦੀ ਕੀਮਤ ਕਰੀਬ 90 ਹਜ਼ਾਰ ਰੁਪਏ ਬਣਦੀ ਹੈ, ਨੁਕਸਾਨੀ ਗਈ ਹੈ |ਕਿਸਾਨ ਨੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਅਤੇ ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ |

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਬਿਜਲੀ ਸੰਕਟ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਅੱਠ ਘੰਟੇ ਸਪਲਾਈ ਨਾ ਮਿਲਣ ’ਤੇ ਰੋਸ ਅਗਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।