08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਐਸ.ਆਈ.ਆਰ. ਦੌਰਾਨ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ-ਅਕਾਸ਼ ਬਾਂਸਲ

ਕਪੂਰਥਲਾ, 7 ਸਤੰਬਰ (ਅਮਰਜੀਤ ਕੋਮਲ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਐਸ. ਆਈ.

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ 08-09-2026
ਕਪੂਰਥਲਾ, 7 ਸਤੰਬਰ (ਅਮਰਜੀਤ ਕੋਮਲ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਐਸ.ਆਈ.ਆਰ. ਦੌਰਾਨ ਬੀਤੀ 13 ਅਗਸਤ ਤੋਂ 12 ਸਤੰਬਰ ਤੱਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੀ.ਐਲ.ਓ. ਵਲੋਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਇਸ ਦੌਰਾਨ ਨਵੇਂ ਵੋਟਰਾਂ ਵਲੋਂ ਨਾਂਅ ਦਰਜ ਕਰਵਾਉਣ, ਅਨਮੈਪਡ ਵੋਟਰ ਵਲੋਂ ਵੋਟ ਮੈਪਡ ਕਰਨ ਅਤੇ ਰਾਜ ਤੋਂ ਬਾਹਰੋਂ ਵੋਟ ਬਦਲਾਉਣ ਲਈ (ਫਾਰਮ ਨੰਬਰ 8) ਲਈ ਘੋਸ਼ਣਾ ਫਾਰਮ ਦੇ ਨਾਲ ਜਨਮ ਤੇ ਸਾਲ ਦੇ ਹਿਸਾਬ ਨਾਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ | ਉਨ੍ਹਾਂ ਕਿਹਾ ਕਿ ਨੋਟਿਸ ਪੜਾਅ ਦੌਰਾਨ ਅਨਮੈਪਡ ਵੋਟਰਾਂ ਲਈ ਦਸਤਾਵੇਜ਼ਾਂ ਦੀ ਸ਼ਰਤਾਂ ਤਹਿ ਕੀਤੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ 1-7-1987 ਤੋਂ 2-12-2004 ਦੇ ਦਰਮਿਆਨ ਜਨਮੇ ਵਿਅਕਤੀਆਂ ਨੂੰ ਆਪਣੇ ਨਾਲ ਮਾਤਾ ਜਾਂ ਪਿਤਾ ਵਿਚੋਂ ਕਿਸੇ ਇਕ ਦਾ ਅਤੇ 2-12-2004 ਤੋਂ ਬਾਅਦ ਜਨਮੇ ਵਿਅਕਤੀਆਂ ਨੂੰ ਆਪਣੇ ਸਮੇਤ ਮਾਤਾ ਤੇ ਪਿਤਾ ਦੋਵਾਂ ਦੀ ਜਨਮ ਮਿਤੀ ਜਾਂ ਸਥਾਨ ਦੇ ਸਬੂਤ ਵਜੋਂ ਇਹ ਦਸਤਾਵੇਜ਼ ਦੇਣੇ ਪੈਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਵਿਚ ਜਨਮ ਸਰਟੀਫਿਕੇਟ, ਪਾਸਪੋਰਟ, ਮੈਟਿ੍ਕ ਸਰਟੀਫਿਕੇਟ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ. ਦਾ ਆਈ.ਡੀ. ਜਾਂ ਪੈਨਸ਼ਨ ਆਰਡਰ, ਨਿਵਾਸ ਦਾ ਪੱਕਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪਰਿਵਾਰਕ ਰਜਿਸਟਰ, ਜ਼ਮੀਨ ਅਲਾਟਮੈਂਟ ਸਰਟੀਫਿਕੇਟ ਜਾਂ 1-7-1987 ਤੋਂ ਪਹਿਲਾਂ ਸਰਕਾਰੀ/ਬੈਂਕ/ਐਲ.ਆਈ.ਸੀ./ਡਾਕ ਘਰ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ ਸ਼ਾਮਲ ਹਨ | ਜਦਕਿ ਆਧਾਰ ਲਈ ਚੋਣ ਕਮਿਸ਼ਨ ਦੀਆਂ ਨਿਰਧਾਰਿਤ ਹਦਾਇਤਾਂ ਲਾਗੂ ਹੋਣਗੀਆਂ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਕੋਈ ਵੀ ਨਾਗਰਿਕ 1-10-2026 ਦੀ ਯੋਗਤਾ ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੈ ਤੇ ਜ਼ਿਲ੍ਹਾ ਕਪੂਰਥਲਾ ਦਾ ਨਿਵਾਸੀ ਹੈ ਉਹ ਫਾਰਮ ਨੰਬਰ 6 ਨਾਲ ਘੋਸ਼ਣਾ ਪੱਤਰ ਤੇ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਕੇ ਆਪਣਾ ਨਾਂਅ ਵੋਟਰ ਸੂਚੀ ਵਿਚ ਦਰਜ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਹਰੇਕ ਯੋਗ ਨਾਗਰਿਕ ਦੀ ਵੋਟ ਬਣਾਉਣਾ ਹੈ ਹੈ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ | ਅਕਾਸ਼ ਬਾਂਸਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਟੋਲ ਫ਼ਰੀ ਵੋਟਰ ਹੈਲਪ ਲਾਈਨ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਹੈਲਪ ਲਾਈਨ 10822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਂਟੀ ਡਰੱਗ ਕਲੱਬ ਦੁਆਬਾ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਭਗਵਾਨਪੁਰ ਦੇ ਸ਼ਮਸ਼ਾਨਘਾਟ ’ਚੋਂ 8 ਨੌਜਵਾਨ ਨਸ਼ੇ ਦਾ ਸੇਵਨ ਕਰਦੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।