09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਿਟੀ ਵਾਲਮੀਕਿ ਸਭਾ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਪ੍ਰਭਾਤ ਫੇਰੀ 11 ਨੂੰ

ਕਪੂਰਥਲਾ, 8 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 09-10-2026
ਕਪੂਰਥਲਾ, 8 ਅਕਤੂਬਰ (ਵਿ.ਪ੍ਰ.)-ਸਿਟੀ ਵਾਲਮੀਕਿ ਸਭਾ ਮੁਹੱਲਾ ਸ਼ਹਿਰੀਆਂ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 5 ਵਜੇ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਤੋਂ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਹਰਿੰਦਰ ਸ਼ੀਤਲ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ ਮੁਹੱਲਾ ਸ਼ਹਿਰੀਆਂ ਤੋਂ ਮੁਹੱਲਾ ਲਾਹੌਰੀ ਗੇਟ, ਮੁਹੱਲਾ ਦੇਸੂ ਦੀ ਡੇਅਰੀ ਤੋਂ ਮੁਹੱਲਾ ਮਲਕਾਣਾ, ਮੁਹੱਲਾ ਉੱਚਾ ਧੋੜਾ, ਹਾਥੀਖਾਨਾ, ਨਾਮਦੇਵ ਕਲੋਨੀ, ਮੁਹੱਲਾ ਮਹਿਤਾਬਗੜ੍ਹ, ਪਿੱਪਲ ਵਾਲਾ ਚੌਂਕ, ਮਹਿੰਦੀ ਚੌਂਕ ਤੋਂ ਹੁੰਦੀ ਹੋਈ ਮੁੜ ਮੁਹੱਲਾ ਸ਼ਹਿਰੀਆਂ ਵਿਖੇ ਕੇਂਦਰੀ ਮੰਦਿਰ ਵਿਖੇ ਸਮਾਪਤ ਹੋਵੇਗੀ | ਇਸੇ ਦੌਰਾਨ ਹੀ ਸਭਾ ਦੇ ਸੰਸਥਾਪਕ ਮਨੋਜ ਨਾਹਰ ਤੇ ਪ੍ਰਧਾਨ ਨਵੀਨ ਨਾਹਰ ਨੇ ਸਭਾ ਦੇ ਮੈਂਬਰਾਂ ਤੇ ਵਾਲਮੀਕ ਭਾਈਚਾਰੇ ਨਾਲ ਸਬੰਧਿਤ ਸੰਗਤਾਂ ਨੂੰ ਇਸ ਪ੍ਰਭਾਤ ਫੇਰੀ ਵਿਚ ਪੁੱਜਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਪਰਗਟ ਸਿੰਘ ਉਲੰਪੀਅਨ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਨਾਲ ਵਰਕਰਾਂ ’ਚ ਭਰਿਆ ਜੋਸ਼-ਆਗੂ ਅਗਲੀ ਖ਼ਬਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਕੰਪਿਊਟਰ ਦੇ ਸ਼ਾਰਟ ਟਰਮ ਕੋਰਸ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।